ਤਾਜਾ ਖਬਰਾਂ
.
ਪਹਿਲਾਂ- ਪਹਿਲਾਂ ਮਾਤਾਵਾਂ- ਭੈਣਾਂ ਅਤੇ ਹਰ ਇੱਕ ਵਿਅਕਤੀ ਵੱਲੋਂ ਹੱਥੀ ਕਿਰਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਸੀ, ਪਰੰਤੂ ਅੱਜ ਰਹਿਣ - ਸਹਿਣ ਦਾ ਸੱਭਿਆਚਾਰ ਅਤੇ ਕੰਮ- ਕਾਜ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ, ਰਸੋਈ ਦਾ ਕਾਫੀ ਕੰਮ ਪਹਿਲਾਂ ਮਤਾਵਾਂ- ਭੈਣਾਂ ਆਪਣੇ ਹੱਥੀ ਕਰਦੀਆਂ ਸੀ ਅਤੇ ਉਹਨਾਂ ਨੂੰ ਗੋਡਿਆਂ ਦੀ ਕੋਈ ਸਮੱਸਿਆ ਨਹੀਂ ਸੀ, ਪ੍ਰੰਤੂ ਅੱਜ ਕਸਰਤ ਨਾ ਕੀਤੇ ਦੇ ਚਲਦਿਆਂ ਗੋਡਿਆਂ ਦੀ ਵੱਡੀ ਸਮੱਸਿਆ ਸਭ ਦੇ ਸਾਹਮਣੇ ਹੈ, ਇਹ ਗੱਲ ਸਾਬਕਾ ਸਿਹਤ ਮੰਤਰੀ ਪੰਜਾਬ- ਬਲਵੀਰ ਸਿੰਘ ਸਿੱਧੂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਹੀ, ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਬੀਤੇ ਦਿਨੀ
ਸੁੱਖ ਆਯੂਰਵੈਦਿਕ ਮੋਹਾਲੀ ਵੱਲੋ ਮਦਨਪੁਰ ਵਿੱਚ ਨਵੇ ਸੋ ਰੂਮ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਦੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ , ਉਹਨਾਂ ਕਿਹਾ ਕਿ ਵੱਡੇ ਵੱਡੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਗੋਡੇ ਬਦਲੇ ਜਾਣ ਵਾਲੇ ਮਰੀਜ਼ਾਂ ਦੀ ਦੀਆਂ ਕਤਾਰਾਂ ਬਿਨਾਂ ਸ਼ੱਕ ਚਿੰਤਾ ਦਾ ਵਿਸ਼ਾ ਹਨ ਅਤੇ ਸੁੱਖ ਆਯੁਰਵੈਦਾ ਦੇ ਖੁੱਲਣ ਨਾਲ ਸਭਨਾਂ ਮਰੀਜ਼ਾਂ ਨੂੰ ਗੋਡਿਆਂ ਦੀ ਸਮੱਸਿਆ ਹੱਲ ਹੋ ਜਾਣ ਦੀ ਆਸ ਵੱਜੀ ਹੈ, ਅਤੇ ਇਹ ਗੋਡਿਆਂ ਦੇ ਮਰੀਜ਼ਾਂ ਲਈ ਵੱਡੀ ਨਿਆਮਤ ਹੋਵੇਗੀ, ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ -ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸੁੱਖ ਆਯੁਰਵੈਦਾ ਕਲੀਨਿਕ ਦੇ ਖੁੱਲਣ ਨਾਲ ਖਾਸ ਕਰਕੇ ਇਲਾਕੇ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਮੈਂ ਇਸ ਦੇ ਲਈ ਰਾਜਵਿੰਦਰ ਸਿੰਘ ਗਿੱਲ ਹੋਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕਰਦਾ ਹਾਂ, ਪਰਮਾਤਮਾ ਕਰੇ ਸੁਖ ਆਯੁਰਵੈਦਾ ਕਲੀਨਿਕ ਇਲਾਕੇ ਦੇ ਲੋਕਾਂ ਲਈ ਲੋਕਾਂ ਲਈ ਵਰਦਾਨ ਸਾਬਿਤ ਹੋਵੇ,
ਇਸ ਮੌਕੇ ਤੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਇਲਾਵਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਕਾਹਲੋ ਸੀਨੀਅਰ ਅਕਾਲੀ ਨੇਤਾ, ਐਡਵੋਕੇਟ ਪੀ ਸੀ ਸਿੰਗਲਾ, ਮੈਡਮ ਸਿਮਰਨ ਜੀਤ ਕੋਰ -ਪਠਾਣਮਾਜਰਾ, ਹਲਕਾ ਸਨੌਰ, ਅਵਤਾਰ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ ਸਲੂਜਾ, ਸੀ ਟੀ ਯੂ ਯੂਨੀਅਨ ਦੇ ਪ੍ਰਧਾਨ ਸੋਹਣ ਸਿੰਘ, ਜਸਵਿੰਦਰ ਸਿੰਘ, ਅਮਰਦੀਪ ਸਿੰਘ ਮਦਨਪੁਰ, ਭਗਤ ਸਿੰਘ ਕੈਸੀਅਰ- ਗੁ ਭਾਈ ਜੈਤਾ ਜੀ, ਸੰਜੇ ਗੋਤਮ, ਸੁਖਮੰਦਰ ਸਿੰਘ, ਗੁਰਪਾਲ ਸਿੰਘ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
Get all latest content delivered to your email a few times a month.