IMG-LOGO
ਹੋਮ ਪੰਜਾਬ, ਵਿਓਪਾਰ, 🟤 ਲੁਧਿਆਣਾ 'ਚ ਬਦਮਾਸ਼ਾਂ ਨੇ ਵਪਾਰੀ ਦੀ ਕੀਤੀ ਕੁੱਟਮਾਰ, ਕਾਰ...

🟤 ਲੁਧਿਆਣਾ 'ਚ ਬਦਮਾਸ਼ਾਂ ਨੇ ਵਪਾਰੀ ਦੀ ਕੀਤੀ ਕੁੱਟਮਾਰ, ਕਾਰ ਅੱਗੇ ਖੜ੍ਹੀ ਕਰਕੇ ਪਹਿਲਾ ਘੇਰਿਆ, ਫਿਰ ਕੀਤੀ ਕੁੱਟਮਾਰ, ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ

Admin User - Jan 15, 2025 06:48 PM
IMG

.

ਲੁਧਿਆਣਾ- ਪੰਜਾਬ ਦੇ ਲੁਧਿਆਣਾ 'ਚ ਕਾਰ 'ਚ ਸਵਾਰ ਬਦਮਾਸ਼ਾਂ ਨੇ ਸੜਕ ਵਿਚਕਾਰ ਘੇਰ ਕੇ ਗੱਤੇ ਦੇ ਕਾਰੋਬਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਉਸ ਦੀ ਕਾਰ ਅੱਗੇ ਕਾਰ ਖੜ੍ਹੀ ਕਰ ਕੇ ਉਸ ਨੂੰ ਘੇਰ ਲਿਆ। ਜਿਵੇਂ ਹੀ ਉਸ ਨੇ ਕਾਰ ਨੂੰ ਸਾਈਡ ਕਰਨ ਲਈ ਹਾਰਨ ਵਜਾਇਆ ਤਾਂ ਕਾਰ 'ਚ ਸਵਾਰ ਬਦਮਾਸ਼ਾਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਬਿਜਲੀ ਦੇ ਟਰਾਂਸਫਾਰਮਰ ਕੋਲ ਸੁੱਟ ਦਿੱਤਾ ਅਤੇ ਫਰਾਰ ਹੋ ਗਏ।

ਜ਼ਖ਼ਮੀ ਪਰਮਵੀਰ ਸਿੰਘ ਵਾਸੀ ਇੰਡਸਟਰੀ ਏਰੀਆ-ਏ ਬਾਗ ਸੂਫ਼ੀਆਂ ਚੌਕ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 1 ਵਜੇ ਆਪਣੀ ਕਾਰ ਵਿੱਚ ਵਿਪਨ ਢਾਬੇ ਤੋਂ ਰੋਟੀ ਖ਼ਰੀਦਣ ਜਾ ਰਿਹਾ ਸੀ। ਜਿਵੇਂ ਹੀ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਪਹੁੰਚਿਆ ਤਾਂ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਕਾਰ ਅੱਗੇ ਖੜ੍ਹੀ ਕਰਕੇ ਉਸ ਨੂੰ ਘੇਰ ਲਿਆ। ਜਦੋਂ ਉਸ ਨੇ ਉਨ੍ਹਾਂ ਨੂੰ ਕਾਰ ਸਾਈਡ ਕਰਨ ਲਈ ਹਾਰਨ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਪਰਮਵੀਰ ਨੇ ਦੱਸਿਆ ਕਿ ਜਾਂਦੇ ਸਮੇਂ ਬਦਮਾਸ਼ਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ । ਬਦਮਾਸ਼ਾਂ ਨੇ ਉਸ ਨੂੰ ਲੋਹੇ ਦੀਆਂ ਕਡ਼ੇ ਨਾਲ ਮਾਰਿਆ ਹੈ। ਜਿਸ ਕਾਰਨ ਉਸ ਦਾ ਮੂੰਹ ਅਤੇ ਸਿਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਹੈ। ਉਨ੍ਹਾਂ ਨੇ ਉਸ ਦੀ ਜੇਬ 'ਚੋਂ ਸੋਨੇ ਦੀ ਚੇਨ ਅਤੇ 8500 ਰੁਪਏ ਵੀ ਲੁੱਟ ਲਏ। ਪਰਮਵੀਰ ਅਨੁਸਾਰ ਬਦਮਾਸ਼ ਜਿਸ ਕਾਰ ਵਿਚ ਆਏ ਸਨ, ਉਸ ਦਾ ਨੰਬਰ ਪੀ.ਬੀ.-10-ਜੀ.ਡਬਲਿਊ-1636 ਸੀ। ਉਸ ਨੇ ਹਮਲਾਵਰਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਪਰਮਵੀਰ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.