ਤਾਜਾ ਖਬਰਾਂ
.
ਚੰਡੀਗੜ੍ਹ- ਚੰਡੀਗੜ੍ਹ 'ਚ ਹੋਣ ਵਾਲੀਆਂ ਨਗਰ ਨਿਗਮ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਪਾਰਟੀ ਪੱਧਰ 'ਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਚੰਡੀਗੜ੍ਹ ਦੇ ਸੈਕਟਰ 33 ਸਥਿਤ ਭਾਜਪਾ ਦੇ ਮੁੱਖ ਦਫਤਰ ਵਿਖੇ ਭਾਜਪਾ ਵਰਕਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਮੀਟਿੰਗ ਦਾ ਮੁੱਖ ਮੁੱਦਾ ਸੀ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਮੈਂਬਰ ਦੀ ਚੋਣ ਦਾ।
ਜਿਸ ਲਈ ਲੰਬੀ ਮੀਟਿੰਗ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਲਈ ਸਿਰਫ਼ ਇੱਕ ਉਮੀਦਵਾਰ ਜਤਿੰਦਰ ਮਲਹੋਤਰਾ ਦੀ ਨਾਮਜ਼ਦਗੀ ਦਾਖ਼ਲ ਕੀਤੀ ਗਈ, ਜਦੋਂ ਕਿ ਕਾਰਜਕਾਰਨੀ ਦੇ ਅਹੁਦੇ ਲਈ ਸਿਰਫ਼ ਇੱਕ ਉਮੀਦਵਾਰ ਸੰਜੇ ਟੰਡਨ ਦੀ ਨਾਮਜ਼ਦਗੀ ਦਾਖ਼ਲ ਹੋਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਭਾਜਪਾ ਕੌਂਸਲਰ ਮਹੇਸ਼ਇੰਦਰ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਅੰਦਰੂਨੀ ਚੋਣਾਂ ਲਈ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਇਸ ਨਾਮਜ਼ਦਗੀ ਦੇ ਨਤੀਜੇ ਕੱਲ੍ਹ ਭਾਵ ਵੀਰਵਾਰ 16 ਨੂੰ ਸਵੇਰੇ 9 ਵਜੇ ਭਾਜਪਾ ਦਫ਼ਤਰ ਵਿੱਚ ਹੀ ਐਲਾਨੇ ਜਾਣਗੇ। ਜਾਣਕਾਰੀ ਦਿੰਦਿਆਂ ਸਥਾਨਕ ਭਾਜਪਾ ਕੌਂਸਲਰ ਨੇ ਦੱਸਿਆ ਕਿ ਜੋ ਵੀ ਨਤੀਜੇ ਆਉਣਗੇ ਉਹ ਸਰਬਸੰਮਤੀ ਨਾਲ ਲਏ ਜਾਣਗੇ। ਇਸ ਲਈ ਕਿਸੇ ਨੂੰ ਵੀ ਭਾਈਚਾਰਕ ਸਾਂਝ ਜਾਂ ਸਦਭਾਵਨਾ ਨੂੰ ਵਿਗਾੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸਵੇਰੇ ਨਾਮਜ਼ਦਗੀਆਂ ਨੂੰ ਲੈ ਕੇ ਉਮੀਦਵਾਰਾਂ ਵਿਚ ਫੁੱਟ ਦੀਆਂ ਖ਼ਬਰਾਂ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਅਜਿਹੀਆਂ ਅਟਕਲਾਂ ਨਾ ਲਗਾਈਆਂ ਜਾਣ।
Get all latest content delivered to your email a few times a month.