ਤਾਜਾ ਖਬਰਾਂ
.
ਪਿੰਡ ਪਧਿਆਣਾ ਵਿਖੇ ਮੰਗਲਵਾਰ ਦੇਰ ਸ਼ਾਮ ਇਕ ਖੰਡਰ ਬਣੇ ਮਕਾਨ ’ਚੋਂ ਹੈਂਡ ਗ੍ਰਨੇਡ ਮਿਲਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪਿੰਡ ਵਾਲਿਆਂ ਨੇ ਦੱਸਿਆ ਕਿ ਏਕਮ ਨਾਮ ਦਾ ਬੱਚਾ ਕੁੱਤੇ ਵੱਲੋਂ ਉਨ੍ਹਾਂ ਦੀ ਚੱਪਲ ਉਕਤ ਖੰਡਰ ’ਚ ਸੁੱਟਣ ’ਤੇ ਜਦ ਉਕਤ ਸਥਾਨ ’ਤੇ ਪਹੁੰਚਿਆ ਤਾਂ ਉਸ ਨੇ ਅਚਾਨਕ ਉਥੋਂ ਇਹ ਗ੍ਰਨੇਡ ਚੁੱਕ ਲਿਆ ਤੇ ਉਸ ਦੀ ਮਾਤਾ ਨੇ ਅਜਿਹਾ ਵੇਖਿਆ ਤਾਂ ਉਸ ਨੇ ਨਜ਼ਦੀਕੀ ਘਰ ਵਾਲਿਆਂ ਨੂੰ ਦੱਸਿਆ। ਇਸ ਦੌਰਾਨ ਮਨਜੀਤ ਸਿੰਘ ਪਧਿਆਣਾ ਨੇ ਇਸ ਨੂੰ ਪਛਾਣ ਲਿਆ ਤੇ ਨਜ਼ਦੀਕੀ ਖੂਹ ਉੱਪਰ ਰੱਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ’ਤੇ ਆਦਮਪੁਰ ਪੁਲਿਸ ਤੁਰੰਤ ਮੌਕੇ ’ਤੇ ਪੁੱਜੀ ਤੇ ਨੇੜਲੇ ਘਰਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਦੂਜੇ ਸਥਾਨ ’ਤੇ ਭੇਜਿਆ ਤੇ ਬੰਬ ਡਿਸਪੋਜ਼ਲ ਟੀਮ ਨੂੰ ਮੌਕੇ ’ਤੇ ਸੱਦਿਆ ਗਿਆ। ਦੱਸਿਆ ਜਾ ਰਿਹਾ ਹੈ ਇਹ ਖੰਡਰ ਨੂੰ ਮਕਾਨ ਕਰੀਬ 30 ਸਾਲ ਤੋਂ ਵੱਧ ਸਮੇਂ ਤੋਂ ਇਸੇ ਹਾਲਾਤ ’ਚ ਪਿਆ ਹੈ ਤੇ ਇਸ ਦੇ ਮਾਲਕ ਜਲੰਧਰ ’ਚ ਹੀ ਰਹਿੰਦੇ ਹਨ। ਮੌਕੇ ’ਤੇ ਪੁੱਜੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੇੜਲੇ ਮਕਾਨ ਖਾਲੀ ਕਰਵਾ ਲੋਕਾਂ ਨੂੰ ਸੁਰੱਖਿਅਤ ਕਰਨ ਤੋਂ ਬਾਅਦ ਇਹ ਹੈਂਡ ਗ੍ਰਨੇਡ ਬੰਬ ਨਿਰੋਧੀ ਦਸਤੇ ਵੱਲੋਂ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਇਹ ਲੱਗਦਾ ਹੈ ਕਿ ਇਹ ਬੰਬ ਕਿਸੇ ਵੇਲੇ ਫੌਜੀ ਮਸ਼ਕਾਂ ਸਮੇਂ ਇੱਥੇ ਰਹੀ ਗਿਆ ਹੋਵੇ ਪਰ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਪਰੰਤ ਹੀ ਸਾਫ ਹੋ ਸਕੇਗਾ ਕਿ ਇਹ ਇੱਥੇ ਕਿਵੇਂ ਆਇਆ।
Get all latest content delivered to your email a few times a month.