IMG-LOGO
ਹੋਮ ਪੰਜਾਬ: ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਬਾਪੂ ਸਰੂਪ ਸਿੰਘ ਦੇ...

ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਬਾਪੂ ਸਰੂਪ ਸਿੰਘ ਦੇ ਅਕਾਲ ਚਲਾਣੇ ਕਰ ਜਾਣ 'ਤੇ ਜਤਾਇਆ ਦੁੱਖ

Admin User - Jan 15, 2025 02:31 PM
IMG

.

ਉੱਘੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਬਾਪੂ ਸਰੂਪ ਸਿੰਘ ਦੇ ਅਕਾਲ ਚਲਾਣੇ ਨੂੰ ਦੱਸਿਆ ਪੰਥ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਗੁਰਬਖਸ਼ ਸਿੰਘ ਵਿਰਕ ਠਸਕਾ ਅਲੀ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੀ ਭੁੱਖ ਹੜਤਾਲ ਕਰਕੇ ਹੱਡੀਆਂ ਦਾ ਪਿੰਜਰ ਬਣੇ ਬਾਪੂ ਸੂਰਤ ਸਿੰਘ ਖਾਲਸਾ ਸਰਕਾਰਾਂ ਦੇ ਨਾਲ ਨਾਲ ਆਪਣਿਆਂ ਦੀ ਅਲੋਚਨਾ ਦਾ ਸ਼ਿਕਾਰ ਹੁੰਦੇ ਰਹੇ। ਸਰਕਾਰਾਂ ਨੇ ਹਸਪਤਾਲ ਵਿੱਚ ਰੱਖਕੇ ਜਬਰੀ ਖੁਰਾਕ ਦਿੱਤੀ। ਆਖਿਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਖਤਮ ਕਰ ਦਿੱਤਾ ਤਾਂ ਸਰਕਾਰ ਨੇ ਅਮਰੀਕਾ ਭੇਜ ਦਿੱਤਾ। ਜਿੱਥੇ ਅੱਜ ਬਾਪੂ ਸੂਰਤ ਸਿੰਘ ਖਾਲਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਵਰਨਣਯੋਗ ਹੈ ਕਿ 1984 ਵਿੱਚ ਮਾਸਟਰ ਸੂਰਤ ਸਿੰਘ ਇੱਕ ਸਰਕਾਰੀ ਸਕੂਲ ਅਧਿਆਪਕ ਸਨ ਨੇ ਸਾਕਾ ਨੀਲਾ ਤਾਰਾ ਸਮੇਂ ਰੋਸ ਵੱਜੋਂ ਅਸਤੀਫਾ ਦੇ ਦਿੱਤਾ ਸੀ ਅਤੇ ਸੰਯੁਕਤ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਸਮੇਂ ਬਾਬਾ ਜੋਗਿੰਦਰ ਸਿੰਘ ਰੋਡੇ ਨੇ ਮਾਸਟਰ ਜੀ ਨੂੰ ਦਲ ਦਾ ਦਫ਼ਤਰ ਸਕੱਤਰ ਨਿਯੁਕਤ ਕਰ ਦਿੱਤਾ ਸੀ ।ਕੌਮ ਦੀ ਬੇਇਤਫਾਕੀ ਕਰਕੇ ਸੰਘਰਸ਼ ਵੀ ਫੇਲ੍ਹ ਹੋ ਰਹੇ ਹਨ ਅਤੇ ਸੰਘਰਸ਼ ਕਰਨ ਵਾਲਿਆਂ ਦੇ ਮਰਨੇ ਵੀ ਰੁਲ ਰਹੇ ਹਨ। ਬਾਪੂ ਸੂਰਤ ਸਿੰਘ ਖਾਲਸਾ ਨੂੰ ਇਹ ਹੀ ਸ਼ਰਧਾਂਜਲੀ ਹੋ ਸਕਦੀ ਹੈ ਕਿ ਕੌਮ ਦੇ ਆਗੂ ਮੰਥਨ ਕਰਕੇ ਏਕਤਾ ਕਰੋ ਅਤੇ ਹੱਕਾਂ ਦੇ ਸੰਘਰਸ਼ ਨੂੰ ਜਿੱਤ ਵੱਲ ਲੈਕੇ ਜਾਣ ਦੀ ਕੋਸ਼ਿਸ਼ ਕਰੀਏ। ਦਿਲੋਂ ਸਤਿਕਾਰ ਅਤੇ ਅਕੀਦਤ ਭੇਟ ਕਰਦਾ ਹਾਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਣ, ਪਰਿਵਾਰ ਅਤੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.