IMG-LOGO
ਹੋਮ ਪੰਜਾਬ: ਮੁਹਾਲੀ 'ਚ ਕੁੱਟ-ਕੁੱਟ ਕੇ ਵਿਅਕਤੀ ਦਾ ਕੀਤਾ ਕਤਲ, ਮਾਮੂਲੀ ਝਗੜੇ...

ਮੁਹਾਲੀ 'ਚ ਕੁੱਟ-ਕੁੱਟ ਕੇ ਵਿਅਕਤੀ ਦਾ ਕੀਤਾ ਕਤਲ, ਮਾਮੂਲੀ ਝਗੜੇ ਮਗਰੋਂ ਮੁਲਜ਼ਮਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

Admin User - Jan 15, 2025 10:34 AM
IMG

.

ਮੁਹਾਲੀ ਵਿਚਲੇ ਪਿੰਡ ਸ਼ਿਆਮਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਛਾਣ ਬਲਜੀਤ ਪੁਰੀ (45) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮ੍ਰਿਤਕ ਬਲਜੀਤ ਪੁਰੀ ਦੇ ਘਰ ਦੇ ਸਾਹਮਣੇ ਵਾਲੀ ਗਲੀ ’ਚ ਨਰਿੰਦਰ ਉਰਫ਼ ਨਿੰਦਰ ਨਾਮ ਦਾ ਵਿਅਕਤੀ ਟਰੈਕਟਰ ’ਤੇ ਉੱਚੀ ਆਵਾਜ਼ ’ਚ ਗਾਣੇ ਲਗਾ ਕੇ ਖੜ੍ਹਾ ਸੀ, ਜਿਸ ਸਬੰਧੀ ਬਲਜੀਤ ਨੇ ਪਿੰਡ ਦੇ ਸਰਪੰਚ ਗੁਰਮੁੱਖ ਨੂੰ ਇਸ ਹਰਕਤ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸਰਪੰਚ ਨੇ ਟਰੈਕਟਰ ਚਾਲਕ ਨੂੰ ਫੋਨ ਕਰਕੇ ਉੱਚੀ ਆਵਾਜ਼ ’ਚ ਗਾਣੇ ਚਲਾਉਣ ਤੋਂ ਰੋਕਿਆ, ਪ੍ਰੰਤੂ ਨਰਿੰਦਰ ਨੇ ਗਾਣੇ ਬੰਦ ਨਹੀਂ ਕੀਤੇ ਪਰ ਇਸ ਦੌਰਾਨ ਟਰੈਕਟਰ ਦੀ ਬੈਟਰੀ ਖ਼ਤਮ ਹੋਣ ਕਰਕੇ ਗਾਣੇ ਬੰਦ ਹੋ ਗਏ।

ਇਸ ਤੋਂ ਬਾਅਦ ਨਰਿੰਦਰ ਨੇ ਫੋਨ ਕਰਕੇ ਦੂਜਾ ਟਰੈਕਟਰ ਮੰਗਵਾ ਲਿਆ ਅਤੇ ਦੁਬਾਰਾ ਉਸੇ ਜਗ੍ਹਾ ’ਤੇ ਉੱਚੀ ਆਵਾਜ਼ ’ਚ ਗਾਣੇ ਲਗਾ ਦਿੱਤੇ। ਜਿਸ ਦਾ ਬਲਜੀਤ ਨੇ ਮੁੜ ਇਤਰਾਜ ਜਤਾਇਆ ਅਤੇ ਪਿੰਡ ਦੇ ਸਰਪੰਚ ਨੂੰ ਮੌਕੇ ’ਤੇ ਬੁਲਾ ਲਿਆ। ਜਿਸ ਤੋਂ ਬਾਅਦ ਸਰਪੰਚ ਮੌਕੇ ’ਤੇ ਪਹੁੰਚ ਗਿਆ। ਇਸ ਦੌਰਾਨ ਉਕਤ ਟਰੈਕਟਰ ਚਾਲਕ ਨੇ ਸਰਪੰਚ ਦੀ ਗੱਲ ਨੂੰ ਅਣਗੋਲਿਆ ਕੀਤਾ। ਇਸੇ ਦੌਰਾਨ ਨਰਿੰਦਰ ਦੇ ਕਹਿਣ ’ਤੇ ਨਰਿੰਦਰ ਸਮੇਤ ਉਸਦੇ ਸਾਥੀ ਪਿੰਡ ਸ਼ਿਆਮਪੁਰ ਵਿਖੇ ਬਲਜੀਤ ਦੇ ਘਰ ਅੰਦਰ ਵੜ ਗਏ ਅਤੇ ਬਲਜੀਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜੋ ਕਿ ਗੰਭੀਰ ਜ਼ਖ਼ਮੀ ਹੋ ਗਿਆ। ਕੁੱਟਮਾਰ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵਲੋਂ ਬਲਜੀਤ ਨੂੰ ਸੈਕਟਰ 32 ਚੰਡੀਗੜ੍ਹ ਦੇ ਜੀਐੱਮਸੀਐੱਚ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਵੀ ਬਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਸਬੰਧੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਦੇ ਬਿਆਨਾਂ ਦੇ ਆਧਾਰ ’ਤੇ ਨਰਿੰਦਰ ਉਰਫ਼ ਨਿੰਦਰ, ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਉਰਫ਼ ਘਾਟੀ ਸਾਰੇ ਵਾਸੀ ਪਿੰਡ ਸ਼ਿਆਮਪੁਰ ਵਿਰੁਧ ਥਾਣਾ ਸੋਹਾਣਾ ਵਿਖੇ ਬੀਐੱਨਐੱਸ ਐਕਟ ਧਾਰਾ 103 (2) ਦੇ ਤਹਿਤ ਮਾਮਲਾ ਦਰਜ ਕਰਕੇ ਨਰਿੰਦਰ ਉਰਫ਼ ਨਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.