ਤਾਜਾ ਖਬਰਾਂ
.
ਜਲਾਲਾਬਾਦ- ਪੰਜਾਬ ਦੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ 'ਤੇ ਜਲਾਲਾਬਾਦ ਵਿਖੇ ਇੱਕ ਟਰਾਲੇ ਨੇ ਕਾਰ ਨੂੰ ਪਿੱਛੇ ਤੋਂ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ 'ਚ ਕਾਰ ਡਿਵਾਈਡਰ ਦੀ ਰੇਲਿੰਗ ਨੂੰ ਤੋੜ ਕੇ ਕਰੀਬ 30 ਫੁੱਟ ਅੱਗੇ ਵਧੀ ਅਤੇ ਖੰਭੇ ਨਾਲ ਜਾ ਟਕਰਾਈ। ਜਲਾਲਾਬਾਦ ਟ੍ਰੈਫਿਕ ਪੁਲਸ ਦੇ ਇੰਚਾਰਜ ਸੂਰਜ ਭਾਨ ਮੁਤਾਬਕ ਕਾਰ 'ਚ ਦੋ ਔਰਤਾਂ ਸਫਰ ਕਰ ਰਹੀਆਂ ਸਨ। ਜਿਨ੍ਹਾਂ ਵਿੱਚੋਂ ਇੱਕ ਗੱਡੀ ਚਲਾ ਰਿਹਾ ਸੀ। ਦੋਵੇਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ।ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸਥਾਨਕ ਲੋਕਾਂ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰਾਲੇ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਵਾਇਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹਾਦਸਾ ਕਿਨ੍ਹਾਂ ਹਾਲਾਤਾਂ 'ਚ ਹੋਇਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ।
Get all latest content delivered to your email a few times a month.