ਤਾਜਾ ਖਬਰਾਂ
.
ਨੋਬਲ ਸ਼ਾਂਤੀ ਐਵਾਰਡ ਜੇਤੂ ਮਲਾਲਾ ਯੂਸੁਫਜ਼ਈ ਨੇ ਐਤਵਾਰ ਨੂੰ ਸੱਭਿਆਚਾਰ ਤੇ ਧਰਮ ਦੇ ਨਾਂ ’ਤੇ ਔਰਤਾਂ ਦੇ ਖ਼ਿਲਾਫ਼ ਭੇਦਭਾਵ ਦੀ ਪ੍ਰਣਾਲੀ ਸਥਾਪਿਤ ਕਰਨ ਲਈ ਤਾਲਿਬਾਨ ਦੀ ਹਕੂਮਤ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ’ਚ ਲੜਕੀਆਂ ਦੀ ਪੂਰੀ ਪੀੜ੍ਹੀ ਤੋਂ ਉਨ੍ਹਾਂ ਦਾ ਭਵਿੱਖ ਖੋਹਿਆ ਜਾ ਰਿਹਾ ਹੈ। ਉਨ੍ਹਾਂ ਲੜਕੀਆਂ ਦੀ ਸਿੱਖਿਆ ’ਤੇ ਕਿਹਾ ਕਿ ਸਿੱਧੇ ਸ਼ਬਦਾਂ ’ਚ ਕਹੀਏ ਤਾਂ ਤਾਲਿਬਾਨ ਔਰਤਾਂ ਨੂੰ ਇਨਸਾਨ ਦੇ ਤੌਰ ’ਤੇ ਨਹੀਂ ਦੇਖਦੇ। ਉਹ ਆਪਣੇ ਅਪਰਾਧਾਂ ਨੂੰ ਸੱਭਿਆਚਾਰਕ ਤੇ ਧਾਰਮਿਕ ਰਿਵਾਜਾਂ ’ਚ ਲੁਕਾਉਂਦੇ ਹਨ। ਇਹ ਨੀਤੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਸਲਾਮੀ ਸਿੱਖਿਆਵਾਂ ’ਚ ਇਸਦਾ ਕੋਈ ਆਧਾਰ ਨਹੀਂ ਹੈ।
ਉਹ ਇਸਲਾਮਾਬਾਦ ’ਚ ਇਕ ਅੰਤਰਰਾਸ਼ਟਰੀ ਸੰਮੇਲਨ ’ਚ ਮੁਸਲਿਮ ਦੇਸ਼ਾਂ ’ਚ ਲੜਕੀਆਂ ਦੀ ਸਿੱਖਿਆ ’ਤੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਤਾਲਿਬਾਨ ਨੇ 2021 ’ਚ ਅਸ਼ਰਫ ਗਨੀ ਦੀ ਸਰਕਾਰ ਨੂੰ ਡੇਗ ਕੇ ਸੱਤਾ ’ਤੇ ਦੁਬਾਰਾ ਕਬਜ਼ਾ ਕਰ ਲਿਆ ਤੇ ਉਦੋਂ ਤੋਂ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰਨ ਸਮੇਤ ਕਈ ਮਹਿਲਾ ਵਿਰੋਧੀ ਨੀਤੀਆਂ ਨੂੰ ਜਾਇਜ਼ ਬਣਾ ਕੇ ਅਫਗਾਨਿਸਤਾਨ ’ਤੇ ਬੇਖ਼ੌਫ਼ ਸ਼ਾਸਨ ਕੀਤਾ।
Get all latest content delivered to your email a few times a month.