ਤਾਜਾ ਖਬਰਾਂ
ਚੰਡੀਗੜ੍ਹ 12 ਜਨਵਰੀ- ਰੁਪਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਗੁਜਰਾਤ ਪੁਲਿਸ ਦੁਆਰਾ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ।
ਇਸ ਸਾਲਾਨਾ ਟੂਰਨਾਮੈਂਟ ਵਿੱਚ ਸਾਰੇ ਰਾਜਾਂ ਤੋਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਕਲਹਾਰ ਬਲੂਜ਼ ਐਂਡ ਗ੍ਰੀਨਜ਼ ਦੇ ਗੋਲਫ਼ ਮੈਦਾਨ 'ਤੇ ਆਯੋਜਿਤ 3 ਦਿਨਾਂ ਮੁਕਾਬਲੇ ਤੋਂ ਬਾਅਦ ਰੁਪਿੰਦਰ ਸਿੰਘ ਦਾ ਸਭ ਤੋਂ ਵਧੀਆ ਸਕੋਰ ਰਿਹਾ। ਸਮਾਪਤੀ ਵਾਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ।
Get all latest content delivered to your email a few times a month.