ਤਾਜਾ ਖਬਰਾਂ
.
ਜਲੰਧਰ- ਪੰਜਾਬ 'ਚ ਇਕ ਨੌਜਵਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਫਾਲੋਅਰਸ ਵਧਾਉਣ ਲਈ ਬੇਜ਼ੁਬਾਨ ਜਾਨਵਰਾਂ ਨਾਲ ਜ਼ੁਲਮ ਕਰਦਿਆਂ ਦੀ ਵੀਡੀਓ ਬਣਾ ਕੇ ਅਪਲੋਡ ਕਰਦਾ ਸੀ। ਵੀਡੀਓ 'ਚ ਸਾਫ਼ ਦਿੱਖ ਰਿਹਾ ਹੈ ਕਿ ਉਹ ਬੇਜ਼ੁਬਾਨ ਜਾਨਵਰ ਨੂੰ ਬੰਨ ਕੇ ਆਪਣੇ ਸ਼ਿਕਾਰੀ ਕੁੱਤਿਆਂ ਕੋਲ ਛੱਡ ਦਿੰਦਾ ਹੈ ਤੇ ਉਨ੍ਹਾਂ ਦੇ ਵੀਡੀਓ ਰਿਕਾਰਡ ਕਰਦਾ ਸੀ।ਫਿਰ ਉਹ ਉਨ੍ਹਾਂ ਵਿਚ ਪੰਜਾਬੀ ਗੀਤ ਜੋੜਦਾ ਅਤੇ ਰੀਲ ਦੇ ਰੂਪ ਵਿਚ ਇੰਸਟਾਗ੍ਰਾਮ 'ਤੇ ਅਪਲੋਡ ਕਰਦਾ। ਜਦੋਂ ਇਸ ਦੀਆਂ ਰੀਲਾਂ ਮੁੰਬਈ ਦੇ ਇਕ ਪਸ਼ੂ ਪ੍ਰੇਮੀ ਕੋਲ ਪਹੁੰਚੀਆਂ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਕਈ ਬੇਰਹਿਮ ਵੀਡੀਓ ਬਰਾਮਦ ਕੀਤੇ ਹਨ।
ਪੁਲਿਸ ਮੁਤਾਬਕ ਮੁਲਜ਼ਮ ਮਨਦੀਪ ਜਲੰਧਰ ਦੇ ਸ਼ਾਹਕੋਟ ਕਸਬੇ ਦੇ ਮੁਹੱਲਾ ਬਾਗ ਵਿੱਚ ਰਹਿੰਦਾ ਹੈ। ਉਸ ਕੋਲ 4 ਸ਼ਿਕਾਰੀ ਕੁੱਤੇ ਹਨ। ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਕਿਹਾ ਕਿ ਉਹ ਇੰਸਟਾਗ੍ਰਾਮ 'ਤੇ ਮਸ਼ਹੂਰ ਹੋਣਾ ਚਾਹੁੰਦਾ ਸੀ। ਉਹ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਫੋਲੋਵੇਰਸ ਹਾਸਲ ਕਰਨਾ ਚਾਹੁੰਦਾ ਸੀ। ਸੋਸ਼ਲ ਮੀਡੀਆ 'ਤੇ ਅਜਿਹੀਆਂ ਗੱਲਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ, ਇਸ ਲਈ ਉਸ ਨੇ ਅਜਿਹੀਆਂ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਉਸ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 325 ਅਤੇ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਉਸ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
Get all latest content delivered to your email a few times a month.