ਤਾਜਾ ਖਬਰਾਂ
ਨਵੀਂ ਦਿੱਲੀ : ਸੈਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਾਰੇ ਸਬੰਧਤ ਸਕੂਲਾ ਨੂੰ ਵੈਬਸਾਈਟ ਬਣਾਉਣ ਤੇ ਉਸ ਵਿਚ ਅਧਿਆਪਕਾ ਬਾਰੇ ਵੇਰਵੇ ਨਾਲ ਯੋਗਤਾ ਨਿਰਧਾਰਤ ਖਰੜੇ ਵਿਚ (ਸਾਰੀਆ ਡਿਗਰੀਆ ਬਾਰੇ) ਤੇ ਸਕੂਲ ਐਫੀਲੀਏਸ਼ਨ ਦੇ ਦਸਤਾਵੇਜ਼ ਅਪਲੋਡ ਕਰਨ ਲਈ ਕਿਹਾ ਹੈ। ਸੀਬੀਐੱਸਈ ਨੇ ਇਸ ਕੰਮ ਨੂੰ ਸਾਰੇ ਸਕੂਲਾਂ ਲਈ ਲਾਜ਼ਮੀ ਦੱਸਦੇ ਹੋਏ ਇਕ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੋਰਡ ਨੇ ਕਿਹਾ ਹੈ ਕਿ ਕਈ ਸਕੂਲਾ ਕੋਲ ਵੈੱਬਸਾਈਟ ਨਹੀਂ ਹੈ, ਜਿਨ੍ਹਾਂ ਸਕੂਲਾ ਦੀਆ ਵੈਬਸਾਈਟਾਂ ਹਨ, ਉਨ੍ਹਾ ਵਿੱਚ ਕੁਝ ਜ਼ਰੂਰੀ ਦਸਤਾਵੇਜ਼ ਅਪਲੋਡ ਨਹੀ ਕਰ ਸਕੇ। ਬੋਰਡ ਨੇ ਅੱਗੇ ਕਿਹਾ ਹੈ ਕਿ ਇਕ ਮਹੀਨੇ ਦੇ ਅੰਦਰ ਇਸ ਨੂੰ ਪੂਰਾ ਨਹੀ ਕਰਨ ਵਾਲੇ ਸਕੂਲਾਂ 'ਤੇ ਕਾਰਵਾਈ ਕੀਤੀ ਜਾਏਗੀ।
Get all latest content delivered to your email a few times a month.