IMG-LOGO
ਹੋਮ ਰਾਸ਼ਟਰੀ, ਹਰਿਆਣਾ, CM ਸੈਣੀ ਨੇ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਤਰੀ ਰਾਜਾਂ...

CM ਸੈਣੀ ਨੇ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 'ਡਰੱਗ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਬਾਰੇ ਖੇਤਰੀ ਸੰਮੇਲਨ 'ਚ ਵਰਚੁਅਲੀ...

Admin User - Jan 12, 2025 08:24 AM
IMG

.

ਚੰਡੀਗੜ੍ਹ, 12 ਜਨਵਰੀ - ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਇਕ ਵਰਚੂਅਲ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕੱਰੀ ਖਿਲਾਫ਼ ਲੜਾਈ ਵਿਚ ਗੁਆਂਢੀ ਸੂਬਿਆਂ ਦੇ ਨਾਲ ਸਹਿਯੋਗ ਵੱਧਾਉਣ ਲਈ ਪੰਚਕੂਲਾ ਵਿਚ ਅੰਤਰਾਜੀ ਪੱਧਰ ਦਾ ਸਕੱਤਰੇਤ ਦੀ ਸਥਾਪਨਾ ਕੀਤੀ ਹੈ।

                   ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਉੱਤਰ ਸੂਬਿਆਂ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਖੰਡ ਅਤੇ ਰਾਜਸਥਾਨ ਵਿਚ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਅਤੇ ਆਵਾਜਾਈ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝਾ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਪਹਿਲ ਦਾ ਮੁੱਢਲਾ ਮੰਤਵ ਭਾਰਤ ਦੇ ਉੱਤਰੀ ਖੇਤਰ ਵਿਚ ਨਸ਼ੀਲੀ ਦਵਾਈਆਂ ਨਾਲ ਸਬੰਧਤ ਮੁੱਦਿਆਂ ਤੋਂ ਨਿਪਟਨ ਲਈ ਸਾਂਝੇ ਯਤਨਾਂ ਨੂੰ ਮਜ਼ਬੂਤ ਕਰਨਾ ਅਤੇ ਤਾਲਮੇਲ ਵਿਚ ਸੁਧਾਰ ਕਰਨਾ ਹੈ।

                   ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਦੂਰਦਰਾੜੀ ਸੋਚ ਦੇ ਤਹਿਤ ਹਰਿਆਣਾ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਤੋਂ ਨਿਪਟਨ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ਪਹਿਲ ਦੇ ਤਹਿਤ, ਐਨਡੀਪੀਐਸ ਐਕਟ ਦੇ ਤਹਿਤ ਮਾਮਲਿਆਂ ਵਿਚ ਸਜ਼ਾ ਦੀ ਦਰ 2023 ਵਿਚ 48 ਫੀਸਦੀ ਤੋਂ ਵੱਧ ਕੇ 2024 ਵਿਚ 54 ਫੀਸਦੀ ਹੋ ਗਈ ਹੈ, ਜੋ ਨਸ਼ੀਲੀ ਦਵਾਈਆਂ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਸੂਬੇ ਦੇ ਮੁੱਖ ਯਤਨਾਂ ਨੂੰ ਦਰਸ਼ਾਉਂਦਾ ਹੈ।

                   ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਨਸ਼ੀਲੀ ਦਵਾਈਆਂ ਵਿਚ ਵਰਤੋਂ 50 ਕਰੋੜ ਰੁਪਏ ਤੋਂ ਵੱਧ ਦੀ ਰਕਮ ਜ਼ਬਤ ਕੀਤੀ ਅਤੇ ਲਗਭਗ 100 ਨਾਜ਼ਾਇਜ ਕਬਜ਼ੇ ਵਾਲੇ ਭਵਨਾਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਦਸਿਆ ਕਿ ਹਰਿਆਣਾ ਨੇ ਵਿਅਕਤੀਆਂ ਦੀ ਨਸ਼ੇ ਦੀ ਲਤ ਛੁੱਡਾਉਣ ਲਈ 161 ਨਸ਼ਾ ਮੁਕਤੀ ਕੇਂਦਰ (ਨਸ਼ਾ ਮੁਕਤੀ ਕੇਂਦਰ) ਵੀ ਸਥਾਪਿਤ ਕੀਤੇ ਹਨ।

                   ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਵਿਚ 3445 ਪਿੰਡਾਂ ਅਤੇ 774 ਵਾਰਡਾਂ ਨੂੰ ਨਸ਼ਾ ਮੁਕਤ ਐਲਾਨ ਕੀਤਾ ਹੈ। ਇੰਨ੍ਹਾਂ ਖੇਤਰਾਂ ਵਿਚ ਕੋਈ ਸਰਗਰਮ ਨਸ਼ੀਲੀ ਦਵਾਈਆਂ ਵੇਚਣ ਵਾਲਾ ਕੋਈ ਨਹੀਂ ਹੈ ਅਤੇ ਨਸ਼ੇਡੀ ਲੋਕ ਨਸ਼ਾ ਮੁਕਤੀ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ। ਪਿਛਲੇ 5 ਸਾਲਾਂ ਵਿਚ ਸੂਬੇ ਵਿਚ ਨਸ਼ੀਲੀ ਦਵਾਈਆਂ ਦੀ ਤਸੱਕਰੀ ਨੂੰ ਰੋਕਣ ਵਿਚ ਮਹੱਤਵਪੂਰਨ ਯਤਨ ਕੀਤੇ ਗਏ ਹਨ, ਇਸ ਦੌਰਾਨ ਲਗਭਗ 26000 ਨਸ਼ੀਲੀ ਦਵਾਈਆਂ ਦੇ ਤਸੱਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਪਿਛਲੇ ਸਾਲ ਨਸ਼ੀਲੀ ਦਵਾਈਆਂ ਨਾਲ ਸਬੰਧਤ ਅਪਰਾਧਾਂ ਲਈ ਲਗਭਗ 5000 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿੰਨ੍ਹਾਂ ਵਿਚੋਂ 1000 ਨੂੰ ਮੁੱਖ ਨਸ਼ੀਲੀ ਦਵਾਈਆਂ ਦੇ ਤਸੱਕਰ ਸ਼ਾਮਿਲ ਹਨ। ਤਸੱਕਰਾਂ ਕੋਲ ਵੱਡੀ ਮਾਤਰਾ ਵਿਚ ਨਸ਼ੀਲੀ ਦਵਾਈਆਂ ਜ਼ਬਤ ਕੀਤੀ ਗਈ ਸੀ।

                   ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਐਮ.ਏ.ਐਨ.ਏ.ਐਸ. (MAMAS) ਹੈਲਪਲਾਇਨ ਨੂੰ ਮਜ਼ੂਬਤੀ ਨਾਲ ਲਾਗੂ ਕੀਤਾ ਹੈ, ਜੋ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਇਲਾਜ ਕਰਵਾਉਣ ਲਈ ਪ੍ਰੋਤਸਾਹਿਤ ਕਰਦੀ ਹੈ।

                   ਉਨ੍ਹਾਂ ਦਸਿਆ ਕਿ ਕਾਨੂੰਨੀ ਕਾਰਵਾਈ ਵਿਚ ਤੇਜੀ ਲਿਆਉਣ ਲਈ ਹਰਿਆਣਾ ਨੇ ਫਾਸਟ ਟ੍ਰੈਕ ਅਦਾਲਤਾਂ ਸਥਾਪਿਤ ਕੀਤੀਆਂ ਹਨ ਅਤੇ ਨਸ਼ੀਲੀ ਦਵਾਈਆਂ ਨਾਲ ਸਬੰਧਤ ਮਾਮਲਿਆਂ ਦੇ ਸਮੇਂ 'ਤੇ ਹਲ ਲਈ ਫੋਰੇਂਸਿਕ ਵਿਗਿਆਨ ਲੈਬਾਂ (ਐਫ.ਐਸ.ਐਲ.) ਨਾਲ ਤੁਰੰਤ ਰਿਪੋਰਟ ਯਕੀਨੀ ਕਰ ਰਹੀ ਹੈ। ਨਸ਼ੀਲੇ ਪਦਾਰਥਾਂ ਦੀ ਤਸੱਕਰੀ ਨਾਲ ਨਿਪਟਨ ਲਈ ਇਸ ਪ੍ਰਣਾਲੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਗਿਆ ਹੈ।

                   ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਹਰਿਆਣਾ ਮੁਹਿੰਮ ਵਿਚ ਸੰਤਾਂ, ਅਧਿਆਤਮਿਕ ਗੁਰੂਆਂ ਅਤੇ ਖੇਡ ਹਸਤੀਆਂ ਦੀ ਸਰਗਰਮ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਅਤੇ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਜੁੜਣ ਲਈ ਪ੍ਰੇਰਿਤ ਵੀ ਕੀਤਾ।

                   ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਵਿਚ ਇਕ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜਿਸ ਦੀ 11 ਇਕਾਈਆਂ ਪੂਰੇ ਹਰਿਆਣਾ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਟਾਸਕ ਫੋਰਸ ਰੈਗੂਲਰ ਵਕਫ਼ੇ 'ਤੇ ਐਸ.ਸੀ.ਓ.ਆਰ.ਡੀ. ਅਤੇ ਡੀ.ਸੀ.ਓ.ਆਰ.ਡੀ. ਪੱਧਰ 'ਤੇ ਮੀਟਿੰਗਾਂ ਆਯੋਜਿਤ ਕਰ ਰਹੇ ਹਨ।

                   ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਸਕੱਤਰ ਡਾ.ਵਿਵੇਕ ਜੋਸ਼ੀ, ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ ਡਾ.ਸੁਮਿਤਾ ਮਿਸ਼ਰਾ, ਪੁਲਿਸ ਡਾਇਰੈਕਟਰ ਜਰਨਲ ਸ਼ਾਤਰੂਜੀਤ ਕਪੂਰ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.