ਤਾਜਾ ਖਬਰਾਂ
ਲਹਿਰਾਗਾਗਾ, 12 ਜਨਵਰੀ : ਤਰਨਤਾਰਨ ਵਿਖੇ ਆਯੋਜਿਤ ਹੋਈ ਰਾਜ ਪੱਧਰੀ ਸੈਪਕ-ਟਾਕਰਾ ਚੈਂਪੀਅਨਸ਼ਿਪ ਵਿੱਚ ਸੀਬਾ ਸਕੂਲ, ਲਹਿਰਾਗਾਗਾ ਦੇ ਖਿਡਾਰੀਆਂ ਨੇ ਪਹਿਲੀਆਂ ਅਤੇ ਦੂਸਰੀਆਂ ਪੁਜੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-17 ਦੇ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ (ਰਾਮਪੁਰਾ ਜਵਾਰਵਾਲਾ)ਅਤੇ ਸ਼ਗਨਪ੍ਰੀਤ ਕੌਰ (ਗੋਬਿੰਦਪੁਰਾ ਜਵਾਰਵਾਲਾ) ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਰੈਗੂ ਇਵੈਂਟ ਵਿੱਚ ਅਵਨੀਤ ਕੌਰ ( ਗੋਬਿੰਦ ਪੁਰਾ ਜਵਾਰਵਾਲਾ) ,ਮਹਿਕਪ੍ਰੀਤ ਕੌਰ (ਭਾਈ ਕੀ ਪਿਸ਼ੋਰ) ਅਤੇ ਸੁਖਮਨ ਕੌਰ (ਭਟਾਲ ਕਲਾਂ) ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-17 ਡਿਊਲ ਮੁਕਾਬਲੇ ਵਿੱਚ ਗੁਰਜੋਤ ਸਿੰਘ (ਗਾਗਾ) ਅਤੇ ਦੀਪਾਂਸ਼ੂ ਸੰਗਤਪੁਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਮੁਕਾਬਲੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ ਟੀਮ ਦੇ ਟਰੇਨਰ ਸੁਭਾਸ਼ ਮਿੱਤਲ ਅਤੇ ਇੰਚਾਰਜ ਰਮਨਦੀਪ ਕੌਰ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਖੇਡ ਵਿੱਚ ਬੱਚਿਆਂ ਨੂੰ ਵਾਲੀਬਾਲ ਵਾਂਗ ਆਪਣੇ ਪੈਰਾਂ ਨਾਲ ਖੇਡਣਾ ਪੈਂਦਾ ਹੈ। ਜਿਸ ਵਿੱਚ ਭਾਗ ਲੈਂਦੇ ਭਾਗ ਲੈਂਦੇ ਹੋਏ ਖਿਡਾਰੀ ਆਪਣੀ ਸਰੀਰਕ ਸਮਰੱਥਾ ਅਤੇ ਮਾਨਸਿਕ ਵਿਕਾਸ ਨੂੰ ਵਿਕਸਿਤ ਕਰਦੇ ਹਨ । ਸਕੂਲ ਪਹੁੰਚਣ 'ਤੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਖੇਡ ਇੰਚਾਰਜ ਨਰੇਸ਼ ਚੌਧਰੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ।
Get all latest content delivered to your email a few times a month.