ਤਾਜਾ ਖਬਰਾਂ
.
ਮੁੱਲਾਪੁਰ ਦਾਖਾ 11 ਜਨਵਰੀ,(ਸੰਜੀਵ ਵਰਮਾ ) ਮਾਡਲ ਥਾਣਾ ਦਾਖਾ ਦੇ ਅਧੀਨ ਆਉਂਦੇ ਪਿੰਡ ਹਸਨਪੁਰ ਵਿਖੇ ਅੱਜ ਸਵੇਰੇ ਆਦਮ ਖੋਰ ਕੁੱਤਿਆਂ ਨੇ ਘਰ ਦੇ ਬਾਹਰ ਖੇਡ ਰਹੇ ਮਾਂ ਬਾਪ ਦੇ ਇਕਲੌਤੇ 12 ਸਾਲਾਂ ਬੱਚੇ ਨੂੰ ਨੋਚ ਨੋਚ ਕੇ ਮਾਰ ਮੁਕਾਇਆ। ਬੱਚੇ ਦੇ ਪਿਤਾ ਨੇ ਵੀ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਦਮਖੋਰ ਕੁੱਤਿਆਂ ਅੱਗੇ ਬੇਵਸ ਹੋ ਕੇ ਰਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸੁਖਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਭੱਠਲ ਵਾਸੀ ਪਿੰਡ ਹਸਨਪੁਰ ਦਾ 12 ਸਾਲ ਦਾ ਲੜਕਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤੇ ਉਸਦੇ ਉਥੇ ਪਹੁੰਚੇ ਤੇ ਬੱਚੇ ਤੇ ਹਮਲਾ ਕਰ ਦਿੱਤਾ ਜਦੋਂ ਬੱਚੇ ਨੇ ਚੀਕਾਂ ਮਾਰੀਆਂ ਤਾਂ ਬੱਚੇ ਦਾ ਪਿਓ ਰਣਧੀਰ ਸਿੰਘ,ਮਾਂ ਤਰਨਜੀਤ ਕੌਰ ਆਪਣੇ ਬੱਚੇ ਨੂੰ ਬਚਾਉਣ ਲਈ ਅੱਗੇ ਆਏ ਪਰ ਆਦਮਖੋਰ ਕੁੱਤੇ ਬੱਚੇ ਨੂੰ ਖਿੱਚ ਕੇ ਘਰ ਦੇ ਨੇੜੇ ਹੀ ਖੇਤਾਂ ਵਿੱਚ ਲੈ ਗਏ ਤੇ ਨੋਚ ਨੋਚ ਕੇ ਬੱਚੇ ਨੂੰ ਮਾਰ ਮੁਕਾਇਆ। ਇਸ ਘਟਨਾ ਦਾ ਪਤਾ ਜਦੋਂ ਪਿੰਡ ਵਾਸੀਆਂ ਨੂੰ ਲੱਗਾ ਤਾਂ ਪਿੰਡ ਵਾਸੀ ਲੁਧਿਆਣਾ ਫਿਰੋਜਪੁਰ ਨੈਸ਼ਨਲ ਹਾਈਵੇ ਤੇ ਪਹੁੰਚ ਗਏ ਅਤੇ ਧਰਨਾ ਲਗਾ ਕੇ ਰਸਤਾ ਬੰਦ ਕਰ ਦਿੱਤਾ ਪਿੰਡ ਵਾਸੀਆਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਗਟ ਕਰਦੇ ਹੋਏ ਕਿਸਾਨ ਆਗੂ ਜਗਰੂਪ ਸਿੰਘ ਨੇ ਕਿਹਾ ਗਿਆ ਕਿ ਆਦਮਖੋਰ ਕੁੱਤਿਆਂ ਦਾ ਆਤੰਕ ਇਨਾ ਵੱਧ ਚੁੱਕਾ ਹੈ ਕਿ ਉਹ ਘਰੋਂ ਚੁੱਕ ਚੁੱਕ ਕੇ ਬੱਚਿਆਂ ਨੂੰ ਨੋਚ ਨੋਚ ਕੇ ਖਾ ਰਹੇ ਹਨ ਪਰ ਪ੍ਰਸ਼ਾਸਨ ਫਿਰ ਵੀ ਚੁੱਪ ਹੈ। ਜਦੋਂ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਤਾਂ ਕਈ ਕਿਲੋਮੀਟਰ ਲੰਬੀਆਂ ਟਰੈਫਿਕ ਦੀਆਂ ਲਾਈਨਾਂ ਲੱਗ ਗਈਆਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀ ਲੁਧਿਆਣਾ ,ਡੀਐਸਪੀ ਵਰਿੰਦਰ ਸਿੰਘ ਖੋਸਾ, ਐਸ.ਐਚ.ਓ ਅੰਮ੍ਰਿਤਪਾਲ ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ। ਉਹਨਾਂ ਧਰਨਾਕਾਰੀ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਦਮਖੋਰ ਕੁੱਤਿਆਂ ਤੋਂ ਪਿੰਡ ਵਾਸੀਆਂ ਨੂੰ ਬਚਾਉਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਲਦੀ ਹੀ ਕਾਰਵਾਈ ਆਰੰਭ ਕੀਤੀ ਜਾਵੇਗੀ।
Get all latest content delivered to your email a few times a month.