ਤਾਜਾ ਖਬਰਾਂ
.
ਅੰਮ੍ਰਿਤਸਰ: 22 ਦਸੰਬਰ ਨੂੰ ਹੋਈ ਨਗਰ ਨਿਗਮ ਦੀ ਚੋਣ ਦਾ ਨਤੀਜੇ ਆਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਹਜੇ ਤੱਕ ਕਿਸੇ ਵੀ ਪਾਰਟੀ ਦਾ ਮੇਹਰ ਨਹੀਂ ਬਣ ਪਾਇਆ ਅਤੇ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਜਿੱਥੇ ਲੰਮੇ ਚਿਰ ਤੋਂ ਅੰਮ੍ਰਿਤਸਰ ਦੇ ਵਿੱਚ ਮੇਅਰ ਨਹੀਂ ਸੀ ਲੇਕਿਨ ਅਜੇ ਵੀ ਗੁਰੂ ਦੀ ਨਗਰੀ ਨੂੰ ਮੇਅਰ ਦਾ ਇੰਤਜ਼ਾਰ ਹੈ। ਉੱਥੇ ਹੀ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਤੀਸਰੀ ਮੀਟਿੰਗ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ ਦੇ ਵਿੱਚ ਕੀਤੀ ਗਈ ਜਿਸ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਹਰੀਸ਼ ਚੌਧਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਰਹੇ ਉੱਥੇ ਹੀ ਰਾਜਾ ਵੜਿੰਗ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਕਈ ਸਵਾਲ ਚੁੱਕੇ ਗਏ ਅਤੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਧੱਕੇਸ਼ਾਹੀ ਦੇ ਆਰੋਪ ਲਗਾਏ ਗਏ।
ਅੰਮ੍ਰਿਤਸਰ ਵਿੱਚ ਹੋਈ ਕਾਂਗਰਸ ਦੀ ਤੀਜੀ ਮੀਟਿੰਗ ਵੀ ਇੱਕ ਵਾਰ ਫਿਰ ਤੋਂ ਮੇਅਰ ਦੇ ਨਾਮ ਨੂੰ ਲੈ ਕੇ ਬੇਸਿੱਟਾ ਨਿਕਲਦੀ ਹੋਈ ਨਜ਼ਰ ਆਈ ਉਹਤੇ ਹੀ ਇਸ ਮੀਟਿੰਗ ਦੇ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤਾਂ ਮੌਜੂਦ ਰਹੀ ਉਥੇ ਹੀ ਜਿੱਤੇ ਹੋਏ ਕੌਂਸਲਰ ਵੀ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਇੱਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਲਗਾਤਾਰ ਹੀ ਕੌਂਸਲਰ ਵੱਧਦੇ ਜਾ ਰਹੇ ਹਨ ਅਤੇ ਇਹ ਗਿਣਤੀ ਹੁਣ 41 ਤੱਕ ਪਹੁੰਚ ਚੁੱਕੀ ਹੈ। ਲੇਕਿਨ ਪੰਜਾਬ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਵਿੱਚ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਅੱਜ ਤੱਕ ਮੇਅਰ ਦਾ ਨਾਮ ਉਹ ਨਹੀਂ ਦੱਸ ਪਾ ਰਹੇ ਉਥੇ ਉਹਨਾਂ ਨੇ ਕਿਹਾ ਕਿ ਜੋ ਮੀਡੀਆ ਹਾਊਸ ਵਿੱਚ ਲਗਾਤਾਰ ਹੀ ਗੱਲ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਹੈ ਉਸ ਦਾ ਉਹ ਖੰਡਣ ਕਰਦੇ ਹਨ ਅਤੇ ਕਾਂਗਰਸ ਦੇ ਵਿੱਚ ਲਗਾਤਾਰ ਹੀ ਹੈਲੋ ਕਾਰਵਾ ਵੱਧਦਾ ਜਾ ਰਿਹਾ ਹੈ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਬੰਬ ਧਮਾਕੇ ਹੋ ਰਹੇ ਹਨ ਲੇਕਿਨ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ। ਉਹ ਤੇ ਹੀ ਇੱਕ ਵਾਰ ਫਿਰ ਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਤੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਤਮ ਹੋਣ ਤੇ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਹੀ ਇਸ ਨੂੰ ਵਧੀਆ ਢੰਗ ਨਾਲ ਚਲਾਉਣ ਦੀ ਗੱਲ ਕਹੀ ਗਈ ਉਥੇ ਹੀ ਪੰਜਾਬ ਵਿੱਚ ਹੋ ਰਹੇ ਬੰਬ ਧਮਾਕਿਆਂ ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਜੇਲਾਂ ਵਿੱਚੋਂ ਵੀ ਗੈਂਗਸਟਰ ਲਗਾਤਾਰ ਹੀ ਫੋਨ ਕਰਕੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਸੂਬੇ ਚੋਂ ਬਾਹਰ ਨਹੀਂ ਬਲਕਿ ਵਿਦੇਸ਼ ਦੀ ਧਰਤੀ ਤੇ ਘੁੰਮਣ ਹੋਏ ਨਜ਼ਰ ਆ ਰਹੇ ਹਨ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਬੁਖਲਾਹਟ ਦੇਣ ਵਾਸਤੇ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਚ ਹਨ ਉਹਨਾਂ ਨੇ ਕਿਹਾ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਤਿ ਵਜੇ ਹੀ ਆਪਣਾ ਸਿਰ ਸੁੱਟ ਕੇ ਬੈਠ ਜਾਵੇ ਉਸ ਸੂਬੇ ਦਾ ਕੀ ਹਾਲਾਤ ਬਣ ਸਕਦੇ ਹਨ।
ਇੱਥੇ ਦੱਸਣ ਯੋਗ ਹੈ ਕਿ 20 ਦਿਨਾਂ ਤੋਂ ਉੱਪਰ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਉਸਦਾ ਨਤੀਜਾ ਵੀ ਆ ਚੁੱਕਾ ਹੈ। ਲੇਕਿਨ ਅਜੇ ਤੱਕ ਅੰਮ੍ਰਿਤਸਰ ਨੂੰ ਮੇਅਰ ਨਹੀਂ ਮਿਲ ਪਾਇਆ ਜਿਸ ਕਾਰਨ ਜੋੜ ਤੋੜ ਦੀ ਰਾਜਨੀਤੀ ਲਗਾਤਾਰ ਹੀ ਜਾਰੀ ਹੈ। ਉਥੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਅੰਮ੍ਰਿਤਸਰ ਦੇ ਵਿੱਚ ਮੇਹਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਉਥੇ ਹੀ ਕਾਂਗਰਸ ਪਾਰਟੀ ਵੱਲੋਂ ਆਪਣਾ ਪੂਰਨ ਬਹੁਮਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਪਿਛਲੇ ਦੋ ਸਾਲ ਤੋਂ ਗੁਰੂ ਦੀ ਨਗਰੀ ਨੂੰ ਮੇਹਰ ਨਹੀਂ ਮਿਲ ਪਾਇਆ ਅਤੇ ਹੁਣ ਕਿਸ ਉੱਤੇ ਗੁਰੂ ਸਾਹਿਬ ਮਿਹਰ ਕਰਨਗੇ ਕੀ ਉਹ ਅੰਮ੍ਰਿਤਸਰ ਦਾ ਮੇਹਰ ਬਣ ਸਕੇ। ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਲਗਾਤਾਰ ਹੀ ਜੋੜ ਤੋੜ ਦੀ ਰਾਜਨੀਤੀ ਜਾਰੀ ਹੈ।
Get all latest content delivered to your email a few times a month.