ਤਾਜਾ ਖਬਰਾਂ
.
ਪਟਿਆਲਾ- ਪੰਜਾਬ ਦੇ ਪਟਿਆਲਾ ਵਿੱਚ ਸੰਘਣੀ ਧੁੰਦ ਕਾਰਨ ਇੱਕ ਕਾਰ ਛੱਪੜ ਵਿੱਚ ਡਿੱਗੀ, ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਦਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਲ ਸੈਨਾ ਵਿੱਚ ਤਾਇਨਾਤ ਇੱਕ ਸਿਪਾਹੀ ਅਤੇ ਇੱਕ ਨਾਬਾਲਗ ਵੀ ਸ਼ਾਮਲ ਹੈ।ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਮਲਪ੍ਰੀਤ ਸਿੰਘ (17), ਇੰਦਰਾ (22) ਅਤੇ ਹਰਦੀਪ ਸਿੰਘ (25) ਵਜੋਂ ਹੋਈ ਹੈ। ਤਿੰਨੋਂ ਪਟਿਆਲਾ ਦੇ ਪਿੰਡ ਰਿਤੂਪੁਰ ਦੇ ਰਹਿਣ ਵਾਲੇ ਸਨ। ਹਰਦੀਪ ਸਿੰਘ ਮਰਚੈਂਟ ਨੇਵੀ ਵਿੱਚ ਤਾਇਨਾਤ ਸੀ ਅਤੇ ਛੁੱਟੀ ’ਤੇ ਘਰ ਆਇਆ ਹੋਇਆ ਸੀ।
ਘਟਨਾ ਵੀਰਵਾਰ ਰਾਤ ਨੂੰ ਵਾਪਰੀ, ਜਦੋਂ ਤਿੰਨੋਂ ਨੌਜਵਾਨ ਕਾਰ ਵਿੱਚ ਸੈਰ ਕਰਨ ਲਈ ਨਿਕਲੇ ਸਨ। ਉਸ ਸਮੇਂ ਇਲਾਕੇ 'ਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਕਾਰ ਰਸਤੇ ਤੋਂ ਭਟਕਣ ਕਾਰਨ ਸਿੱਧੀ ਛੱਪੜ ਵਿੱਚ ਜਾ ਡਿੱਗੀ ਅਤੇ ਤਿੰਨੋਂ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ।
Get all latest content delivered to your email a few times a month.