ਤਾਜਾ ਖਬਰਾਂ
.
ਜਲੰਧਰ- ਪੰਜਾਬ ਦੇ ਜਲੰਧਰ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਅੱਜ ਦੋ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਸ ਕਾਰਨ ਕਰੀਬ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇ 'ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ 'ਤੇ ਵਾਪਰੀ। ਇਨ੍ਹਾਂ 'ਚੋਂ ਇਕ ਬੱਸ ਨਾਲ ਟਕਰਾਉਣ ਤੋਂ ਬਾਅਦ ਪੁਲ ਦੀ ਰੇਲਿੰਗ ਟੁੱਟ ਕੇ ਲਟਕ ਗਈ। ਜਦਕਿ ਦੂਜੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਅਤੇ ਡਿਵਾਈਡਰ 'ਤੇ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਨੁਕਸਾਨੀਆਂ ਬੱਸਾਂ ਨੂੰ ਪਾਸੇ ਕਰ ਦਿੱਤਾ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
ਜਾਂਚ ਲਈ ਮੌਕੇ 'ਤੇ ਪਹੁੰਚੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਸੰਘਣੀ ਧੁੰਦ ਕਾਰਨ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਪ੍ਰਾਈਵੇਟ ਬੱਸ ਨੇ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਫਿਲਹਾਲ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ। ਕਰੇਨ ਦੀ ਮਦਦ ਨਾਲ ਦੋਵੇਂ ਬੱਸਾਂ ਨੂੰ ਸਾਈਡ 'ਤੇ ਲਿਜਾਇਆ ਗਿਆ ਹੈ, ਤਾਂ ਜੋ ਹਾਈਵੇਅ ਮੁੜ ਸੁਚਾਰੂ ਬਣਾਇਆ ਜਾ ਸਕੇ।
ਦੂਜੇ ਪਾਸੇ ਬਰਨਾਲਾ 'ਚ ਲੁਧਿਆਣਾ ਹਾਈਵੇਅ 'ਤੇ ਧੁੰਦ ਕਾਰਨ 6 ਵਾਹਨ ਆਪਸ 'ਚ ਟਕਰਾ ਗਏ। ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ, ਇੱਕ ਟਰੱਕ, ਇੱਕ ਪੀਆਰਟੀਸੀ ਬੱਸ, ਇੱਕ ਕਾਰ ਅਤੇ ਇੱਕ ਸਕੂਟਰ ਵਿਚਕਾਰ ਹੋਈ, ਇਸ ਜਬਰਦਸਤ ਟੱਕਰ ਵਿੱਚ ਰਾਏਕੋਟ ਦੀ ਕਾਲਜ ਲੈਕਚਰਾਰ ਅਨੁਪ੍ਰਿਆ ਦੀ ਮੌਤ ਹੋ ਗਈ, ਜਦਕਿ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Get all latest content delivered to your email a few times a month.