ਤਾਜਾ ਖਬਰਾਂ
.
ਪੁਲਿਸ ਨੂੰ ਦਿੱਲੀ ਦੇ ਦੱਖਣੀ ਜ਼ਿਲ੍ਹੇ ਦੇ 10 ਸਕੂਲਾਂ ਵਿਚ ਬੰਬ ਰੱਕੇ ਹੋਣ ਬਾਰੇ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਫ਼ੋਨ ਕਰ ਕੇ ਗ਼ਲਤ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਉਸ ਵਿਦਿਆਰਥੀ ਨੂੰ ਫੜ ਲਿਆ ਹੈ।
ਫਿਲਹਾਲ ਪੁਲਿਸ ਉਸ ਵਿਦਿਆਰਥੀ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਗਿਆ ਕਿ ਵਿਦਿਆਰਥੀ ਨਾਬਾਲਗ ਹੈ। ਉਸ ਨੇ ਇਹ ਮੇਲ ਪ੍ਰੀਖਿਆ ਰੱਦ ਕਰਵਾਉਣ ਦੇ ਇਰਾਦੇ ਨਾਲ ਭੇਜੀ ਸੀ। ਸਕੂਲਾਂ ਵਿਚ ਜੀ-ਮੇਲ ਭੇਜ ਕੇ ਧਮਾਕੇ ਦੀ ਧਮਕੀ ਦਿੱਤੀ ਗਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਦਿਆਰਥੀ ਹੀ ਮਾਸਟਰਮਾਈਂਡ ਹੈ। ਇਸ ਸਾਜ਼ਿਸ਼ ’ਚ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਸ਼ਾਮਿਲ ਸਨ, ਜਿਨ੍ਹਾਂ ਬਾਰੇ ਜਾਂਚ ਜਾਰੀ ਹੈ। ਬੁੱਧਵਾਰ ਸਵੇਰੇ 10 ਸਕੂਲਾਂ ਨੂੰ ਈ-ਮੇਲ ਰਾਹੀਂ ਧਮਕੀਆਂ ਭੇਜੀਆਂ ਗਈਆਂ, ਜਿਸ ਤੋਂ ਬਾਅਦ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ।
Get all latest content delivered to your email a few times a month.