ਤਾਜਾ ਖਬਰਾਂ
.
ਸ਼ੰਭੂ ਬਾਰਡਰ 'ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਕੋਲੋਂ ਸੁਸਾਈਡ ਨੋਟ ਮਿਲਿਆ ਹੈ। ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਮੋਰਚਾ ਦੇ ਮੈਂਬਰਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਅਤੇ 25 ਲੱਖ ਰੁਪਏ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਨਾ ਤਾਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਬੀਤੇ ਦਿਨੀਂ ਇਹ ਕਿਸਾਨ ਵੱਲੋਂ ਸਲਫਾਸ ਦੀ ਗੋਲੀਆਂ ਖਾ ਕੇ ਖ਼ੁਦਕੁਸ਼ੀ ਕੀਤੀ ਗਈ ਸੀ ਸ਼ੰਭੂ ਬਾਰਡਰ ਵਿਖੇ ਉਸ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੈਂ ਰੇਸ਼ਮ ਸਿੰਘ ਪਿਤਾ ਸਰਦਾਰ ਜਗਤ ਸਿੰਘ ਪਿੰਡ ਭਹੋਵਿੰਡ ਪੱਟੀ ਡੀਟੀ ਰਹਿਣ ਵਾਲਾ ਹਾਂ ਤੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਮੈਂਬਰ ਤੇ ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਜਾਨਾਂ ਦੇਣ ਦੀ ਲੋੜ ਹੈ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਆਪਦੀ ਜਾਨ ਦੇਣ ਰਿਹਾ ਹਾਂ।
ਉਨ੍ਹਾਂ ਅੱਗੇ ਲਿਖਿਆ ਕਿ ਜਿੰਨੇ ਵੀ ਜਨਮ ਮੈਨੂੰ ਮਿਲਣਗੇ ਮੈਂ ਇਸ ਕਮੇਟੀ ਤੋਂ ਵਾਰ ਦਿਆਂਗਾ। ਉਨ੍ਹਾਂ ਕਿਹਾ ਕਿ ਡੱਲੇਵਾਲ ਸਾਹਿਬ ਆਪ ਜੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਮੈਂ ਆਪ ਜੀ ਤੋਂ ਪਹਿਲੇ ਆਪਣੀ ਜਾਨ ਦੇ ਕੇ ਕੁਰਬਾਨੀ ਦੇ ਰਿਹਾ ਹਾਂ। ਇਸ ਤੋਂ ਬਾਅਦ ਥੱਲੇ ਉਨ੍ਹਾਂ ਨੇ ਆਪਣੇ ਦਸਤਖ਼ਤ ਇੰਗਲਿਸ਼ ਵਿੱਚ ਕੀਤੇ ਹੋਏ ਸਨ।
Get all latest content delivered to your email a few times a month.