ਤਾਜਾ ਖਬਰਾਂ
.
ਸਿਰਸਾ- ਜ਼ਿਲ੍ਹਾ ਸਿਰਸਾ ਦੇ ਡੱਬਵਾਲੀ ਦੇ ਪ੍ਰੇਮ ਨਗਰ ਵਾਰਡ ਨੰਬਰ 70 'ਚ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ,ਇੱਥੇ ਮਹਿਲਾਵਾਂ ਤੇ ਇਲਾਕਾ ਵਾਸੀਆਂ ਨੇ ਧਰਨਾ ਦਿੱਤਾ ਹੈ ਧਰਨੇ 'ਤੇ ਬੈਠੇ ਲੋਕਾਂ ਨੂੰ ਕਾਰੋਬਾਰੀਆਂ ਨੇ ਧਮਕੀ ਦਿੱਤੀ ਹੈਲਈ ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਡੱਬਵਾਲੀ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਵੀ ਨੈਸ਼ਨਲ ਹਾਈਵੇ 'ਤੇ ਟਾਰਚ ਲਗਾ ਕੇ ਲੁੱਟ-ਖੋਹ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਦੇ ਬਾਵਜੂਦ ਡੱਬਵਾਲੀ ਪੁਲਿਸ ਨੇ ਕੋਈ ਐਕਸ਼ਨ ਮੋਡ ਨਹੀਂ ਦਿਖਾਇਆ, ਇਸ ਵਾਰ ਵੀ ਉਹੀ ਸਥਿਤੀ ਡੱਬਵਾਲੀ ਵਿੱਚ ਮੁੜ ਦਿਖਾਈ ਦੇਣ ਲੱਗੀ ਹੈ।ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਧਰਨਾ ਦਿੱਤਾ ਹੈ, ਤਾਂ ਜੋ ਪੁਲਿਸ ਐਕਸਨ ਮੋਡ 'ਚ ਆਵੇ ਅਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.