ਤਾਜਾ ਖਬਰਾਂ
.
ਮਾਨਸਾ, 8 ਜਨਵਰੀ- =ਜੋਗਿੰਦਰ ਸਿੰਘ ਮਾਨ) ਮਾਨਸਾ ਵਿਖੇ ਸਾਢੇ 23 ਏਕੜ ਰਕਬੇ ਵਿੱਚ ਬਣੀ ਮੋਤੀ ਬਾਗ ਕਲੋਨੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ।ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਸ ਕਲੋਨੀ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਸਰਕਾਰੀ ਸੁੱਖ-ਸਹੂਲਤਾਂ ਵਾਲੇ ਖੇਤਰ ਵਿੱਚ ਰਿਹਾਇਸ਼ ਬਣਾਉਣ ਦਾ ਮੌਕਾ ਪ੍ਰਾਪਤ ਹੋਵੇਗਾ।
ਇਸ ਕਲੋਨੀ ਨੂੰ ਮਾਨਤਾ ਪ੍ਰਾਪਤ ਹੋਣ ਦਾ ਸਰਟੀਫਿਕੇਟ ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਵੱਲੋਂ ਪੱਤਰ ਨੰ:ਐਮਐਨਐਸ-ਪੀਏਪੀਆਰ-ਐਲ.ਓ.ਆਈ.-2024/01 ਰਾਹੀਂ ਕਲੋਨੀ ਦੇ ਮੁੱਖ ਪ੍ਰਬੰਧਕ ਵਰਿੰਦਰ ਕੁਮਾਰ ਵੀਨੂੰ, ਭੂਸ਼ਨ ਕੁਮਾਰ ਝੁਨੀਰ ਨੂੰ ਦਿੱਤਾ ਗਿਆ।
ਇਹ ਕਲੋਨੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਸਿਰਸਾ-ਬਰਨਾਲਾ ਮੁੱਖ ਮਾਰਗ ਦੇ ਉਪਰ ਸਥਿਤ ਗੇਟ ਬਿਲਕੁਲ ਸਾਹਮਣੇ ਹੈ ਅਤੇ ਇਸਦਾ ਇੱਕ ਗੇਟ ਬਠਿੰਡਾ ਬਾਈਪਾਸ (ਠੂਠਿਆਂਵਾਲੀ ਰੋਡ) ਉਪਰ ਵੀ ਖੁੱਲਦਾ ਹੈ।
ਪੰਜਾਬ ਸਰਕਾਰ ਵੱਲੋਂ ਗੈਰ-ਮਾਨਤਾ ਪ੍ਰਾਪਤ ਕਲੋਨੀਆਂ ਖਿਲਾਫ਼ ਸੂਬੇ ਵਿੱਚ ਵਿੱਢੀ ਵਿਸ਼ੇਸ ਮੁਹਿੰਮ ਤੋਂ ਬਾਅਦ ਹੁਣ ਰਾਜ ਵਿੱਚ ਮਾਨਤਾ ਪ੍ਰਾਪਤ ਕਲੋਨੀਆਂ ਦਾ ਰੁਝਾਨ ਵੱਧਣ ਲੱਗਿਆ ਹੈ।ਇਸ ਕਲੋਨੀ ਦੇ ਹੋਂਦ ਵਿੱਚ ਆਉਣ ਤੋਂ ਮਗਰੋਂ ਹੁਣ ਮਾਨਸਾ ਵਰਗੇ ਪਛੜੇ ਖੇਤਰ ਵਿੱਚ ਵੱਡੇ ਸ਼ਹਿਰਾਂ ਵਾਂਗ ਸਰਕਾਰੀ ਮਾਨਤਾ ਪ੍ਰਾਪਤ ਕਲੋਨੀਆਂ ਹੋਂਦ ਵਿੱਚ ਆਉਣਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ।
ਇਸ ਮੋਤੀ ਬਾਗ ਕਲੋਨੀ ਦੇ ਮੁੱਖ ਪ੍ਰਬੰਧਕ ਵਰਿੰਦਰ ਵੀਨੂੰ, ਭੂਸ਼ਨ ਝੁਨੀਰ ਨੇ ਦੱਸਿਆ ਕਿ ਕਲੋਨੀ ਵਿੱਚ ਪੰਜਾਬ ਸਰਕਾਰ ਅਤੇ ਪੁੱਡਾ ਵਿਭਾਗ ਤੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਾਲੀਆਂ ਸਾਰੀਆਂ ਸੁੱਖ ਸਹੂਲਤਾਂ ਹਨ।ਉਨ੍ਹਾਂ ਕਿਹਾ ਕਿ 40 ਫੁੱਟ ਅਤੇ 60 ਫੁੱਟ ਚੌੜੀਆਂ ਸੜਕਾਂ, ਪਾਰਕ, ਸੀਵਰੇਜ਼,ਵਾਟਰ ਵਰਕਸ,ਅੰਡਰ ਗਰਾਉਂਡ ਬਿਜਲੀ ਦਾ ਬੰਦੋਬਸ਼ਤ ਕੀਤਾ ਗਿਆ ਹੈ।
Get all latest content delivered to your email a few times a month.