ਤਾਜਾ ਖਬਰਾਂ
.
ਜਗਰਾਉਂ, 8 ਜਨਵਰੀ ( ਬਿਊਰੋ) :- ਸਥਾਨਕ ਸੁਭਾਸ਼ ਗੇਟ ਨੇੜੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਨੂੰ ਦਿੱਤੀ 5 ਸਫਿਆ ਦੀ ਲਿਖਤੀ ਸ਼ਿਕਾਇਤ ਵਿਚ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ | ਪ੍ਰਿੰਸੀਪਲ ਨੇ ਪੁਲੀਸ ਤੋਂ ਇਲਾਵਾ ਰਾਜ ਮਹਿਲਾ ਕਮਿਸ਼ਨ, ਕੌਮੀ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਵੀ ਸ਼ਿਕਾਇਤ ਦੀ ਕਾਪੀ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪ੍ਰਿੰਸੀਪਲ ਨੂੰ ਫਸਾਉਣ ਦੇ ਇਲਜ਼ਾਮ ਕਿਸੇ ਹੋਰ ’ਤੇ ਨਹੀਂ ਸਗੋਂ ਪ੍ਰਿੰਸੀਪਲ ਦੇ ਆਪਣੇ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ, ਸ਼ਹਿਰ ਦੇ ਇੱਕ ਕਥਿਤ ਅਖੋਤੀ ਪੱਤਰਕਾਰ ( ਜੋ ਕਿ ਜਗਰਾਉ ਦੇ ਚਰਚਿਤ ਗੈਂਗ ਦਾ ਮੈਬਰ ਹੈ) ਅਤੇ ਅਬੋਹਰ ਦੇ ਇੱਕ ਨੌਜਵਾਨ (ਸੋਸ਼ਲ ਮੀਡੀਆ ਮਿੱਤਰ) ’ਤੇ ਲੱਗੇ ਹਨ। ਪਿ੍ੰਸੀਪਲ ਵੱਲੋਂ ਮਾਮਲੇ ਦੀ ਸ਼ਿਕਾਇਤ ਡੀਐੱਸਪੀ ਸਿਟੀ ਜਸਯਜੋਤ ਸਿੰਘ ਨੂੰ ਦਿੱਤੀ ਗਈ, ਜਿਨ੍ਹਾਂ ਨੇ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਲਈ ਐੱਸਐੱਚਓ ਸਿਟੀ ਅਮਰਜੀਤ ਸਿੰਘ ਨੂੰ ਭੇਜ ਦਿੱਤਾ ਹੈ।
ਸ਼ਿਕਾਇਤ ਅਨੁਸਾਰ ਪ੍ਰਿੰਸੀਪਲ ਨੇ ਦੱਸਿਆ ਕਿ ਮਾਰਚ 2024 ਵਿੱਚ ਉਸ ਦੀ ਅਬੋਹਰ ਦੇ ਰਹਿਣ ਵਾਲੇ ਨੌਜਵਾਨ ਨਾਲ ਸੋਸ਼ਲ ਮੀਡੀਆ ’ਤੇ ਜਾਣ-ਪਛਾਣ ਹੋਈ ਸੀ। ਇਸ ਜਾਣ-ਪਛਾਣ ਤੋਂ ਬਾਅਦ ਦੋਵਾਂ ਵਿਚਕਾਰ ਫੋਨ 'ਤੇ ਗੱਲਬਾਤ, ਚੈਟਿੰਗ ਅਤੇ ਵੀਡੀਓ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਫੋਨ 'ਤੇ ਗੱਲ ਕਰਨ ਵਾਲਾ ਵਿਅਕਤੀ ਉਸ ਦੀ ਸਾਖ ਨੂੰ ਢਾਹ ਲਾਉਣ ਦੀ ਸਾਜ਼ਿਸ਼ ਤਹਿਤ ਇਹ ਸਾਰੀਆਂ ਗੱਲਾਂ ਦੀ ਵੀਡੀਓਗ੍ਰਾਫੀ ਕਰ ਰਿਹਾ ਸੀ। ਦੀਆਂ ਚੀਜਾ ਰਿਕਾਰਡ ਕਰਕੇ ਬਲੈਕਮੈਲਿੰਗ ਕਰਨ ਲਈ ਸਭ ਚੀਜਾ ਸੇਵ ਕਰ ਰਿਹਾ ਹੈ । ਪ੍ਰਿੰਸੀਪਲ ਅਨੁਸਾਰ ਮੁਲਜ਼ਮ ਰਿਕਾਰਡਿੰਗ ਰਾਹੀਂ ਉਸ ਨਾਲ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ ਅਤੇ ਉਸ ਤੋਂ ਪੈਸਿਆਂ ਦੀ ਵੀ ਮੰਗ ਕਰ ਰਿਹਾ ਸੀ। ਮੁਲਜ਼ਮਾਂ ਨੇ ਪ੍ਰਿੰਸੀਪਲ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਕਿ ਜੇਕਰ ਮੈਨੂੰ ਪੈਸੇ ਨਹੀਂ ਦਿੰਦੀ ਤਾਂ ਉਹ ਮੇਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ।
ਫ਼ੋਨ 'ਤੇ ਨੰਬਰ ਬੰਦ ਹੋਣ 'ਤੇ ਤਿੰਨਾਂ ਨੇ ਮਿਲ ਕੇ ਧਮਕੀ ਦਿੱਤੀ
ਪ੍ਰਿੰਸੀਪਲ ਅਨੁਸਾਰ ਜਦੋਂ ਉਸ ਨੇ ਮੁਲਜ਼ਮ ਦਾ ਨੰਬਰ ਬਲਾਕ ਕੀਤਾ ਤਾਂ ਉਸ ਨੇ ਮੇਰੀ ਸਾਥੀ ਅਧਿਆਪਕ ਨਾਲ ਮਿਲ ਕੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਿੰਸੀਪਲ ਨੇ ਦੱਸਿਆ ਕਿ ਉਸ ਦੀ ਵੀਡੀਓ ਜਗਰਾਓਂ ਦੇ ਇੱਕ ਅਖੌਤੀ ਪੱਤਰਕਾਰ ਕੋਲ ਪੁੱਜੀ, ਜਿਸ ਤੋਂ ਬਾਅਦ ਉਸ ਨੇ ਮੈਨੂੰ ਵੀ ਬਲੈਕਮੇਲ ਕੀਤਾ ਅਤੇ ਆਪਣੀ ਉੱਚੀ ਪਹੁੰਚ ਦਿਖਾਉਂਦੇ ਹੋਏ ਮਾਮਲੇ ਨੂੰ ਰਫਾ-ਦਫਾ ਕਰਨ ਲਈ ਵੱਖਰੇ ਤੌਰ ’ਤੇ ਮਿਲਣ ਲਈ ਕਿਹਾ। ਪ੍ਰਿੰਸੀਪਲ ਅਨੁਸਾਰ ਅਖੌਤੀ ਪੱਤਰਕਾਰ ਨੇ ਖੁਦ ਆ ਕੇ ਮੈਨੂੰ ਆਪਣੇ ਮੋਬਾਈਲ 'ਤੇ ਵੀਡੀਓ ਅਤੇ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਹ ਮਾਮਲਾ ਪੈਸਿਆਂ ਨਾਲ ਹੀ ਖਤਮ ਹੋਵੇਗਾ, ਨਹੀਂ ਤਾਂ ਇਹ ਵੀਡੀਓ ਕਿਸੇ ਨਾ ਕਿਸੇ ਤਰ੍ਹਾਂ ਵਾਇਰਲ ਹੋ ਜਾਵੇਗੀ। ਉਸ ਨੇ ਦੱਸਿਆ ਕਿ ਪੈਸਿਆਂ ਤੋੰ ਇਨਕਾਰ ਕਰਨ 'ਤੇ ਪੱਤਰਕਾਰ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਾਰੀਆਂ ਵੀਡੀਓ ਅਤੇ ਚੈਟ ਵੀ ਦਿਖਾਈਆਂ, ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਤੋਂ ਜ਼ਬਰਦਸਤੀ ਅਸਤੀਫਾ ਮੰਗਿਆ। ਪਿ੍ੰਸੀਪਲ ਨੇ ਉਕਤ ਤਿੰਨਾਂ ਦੋਸ਼ੀਆਂ ਦੀ ਇੰਸਟਾਗ੍ਰਾਮ 'ਤੇ ਗੱਲਬਾਤ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
ਕੀ ਕਹਿੰਦੇ ਹਨ SHO ਸਿਟੀ ਅਮਰਜੀਤ ਸਿੰਘ?
ਐਸਐਚਓ ਸਿਟੀ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਦਿੱਤੀ ਸ਼ਿਕਾਇਤ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪ੍ਰਿੰਸੀਪਲ ਅੱਜ ਬੁੱਧਵਾਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚ ਰਹੀ ਹੈ। ਬਿਆਨ ਦਰਜ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਿੰਸੀਪਲ ਨੂੰ ਹਰ ਕੀਮਤ ’ਤੇ ਇਨਸਾਫ਼ ਦਿਵਾਇਆ ਜਾਵੇਗਾ।
Get all latest content delivered to your email a few times a month.