ਤਾਜਾ ਖਬਰਾਂ
.
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਚੰਡੀਗੜ੍ਹ ਦੇ ਬੰਗਲਿਆਂ ਅਤੇ ਪੰਜਾਬ ਦੇ ਥਾਣਿਆਂ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਸਟਰਮਾਈਂਡ ਅਤੇ ਵਿਦੇਸ਼ਾਂ ‘ਚ ਲੁਕੇ ਅੱਤਵਾਦੀ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲੋਕ ਟੈਲੀਫੋਨ, ਵਟਸਐਪ ਅਤੇ ਈਮੇਲ ਰਾਹੀਂ NIA ਨੂੰ ਜਾਣਕਾਰੀ ਦੇ ਸਕਣਗੇ। ਇਸ ਲਈ NIA ਵੱਲੋਂ ਨੰਬਰ ਜਾਰੀ ਕੀਤੇ ਗਏ ਨੇ ।
ਦੱਸ ਦੇਈਏ ਕਿ ਪਿਛਲੇ ਸਾਲ 11 ਸਤੰਬਰ ਨੂੰ ਚੰਡੀਗੜ੍ਹ ‘ਚ ਇਕ ਕੋਠੀ ‘ਤੇ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ‘ਚ NIA ਨੇ ਅੱਤਵਾਦੀ ਹੈਪੀ ਪਾਸੀਆ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਸਬੰਧੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਐ। ਇਸ ਅਰਜ਼ੀ ‘ਤੇ 9 ਜਨਵਰੀ ਨੂੰ ਫੈਸਲਾ ਲਿਆ ਜਾਵੇਗਾ। ਹੈਪੀ ਪਾਸੀਆ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਹੈ ।
Get all latest content delivered to your email a few times a month.