ਤਾਜਾ ਖਬਰਾਂ
.
ਕਾਨਪੁਰ : ਗੈਂਗਸਟਰ ਅਜੇ ਠਾਕੁਰ ਨੇ ਆਪਣੀ ਪ੍ਰੇਮਿਕਾ ਦੇ ਜਨਮਦਿਨ ’ਤੇ ਕਾਲੇ ਰੰਗ ਦੀਆਂ 12 ਗੱਡੀਆਂ ਦਾ ਕਾਫਲਾ ਕੱਢਿਆ। ਡੀਸੀਪੀ ਦੱਖਣੀ ਦੇ ਸਾਹਮਣੇ ਤੋਂ ਲੰਘੀਆਂ ਗੱਡੀਆਂ ’ਚ ਹੂਟਰ ਵੱਜ ਰਹੇ ਸਨ ਤੇ ਕੁਝ ਡਰਾਈਵਰਾਂ ਨੇ ਸਟੰਟਬਾਜ਼ੀ ਵੀ ਕੀਤੀ। ਜ਼ਿਲ੍ਹਾ ਬਦਲ ਹੋਣ ਦੇ ਬਾਵਜੂਦ ਉਹ ਕਾਨਪੁਰ ਸ਼ਹਿਰ ’ਚ ਘੁੰਮ ਰਿਹਾ ਸੀ। ਪਹਿਲਾਂ ਤਾਂ ਪੁਲਿਸ ਨੇ ਜਾਣਕਾਰੀ ਤੋਂ ਇਨਕਾਰ ਕੀਤਾ ਪਰ ਵੀਡੀਓ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋਣ ’ਤੇ ਮੰਗਲਵਾਰ ਨੂੰ ਪੁਲਿਸ ਉਸਨੂੰ ਫੜਨ ਲਈ ਪਹੁੰਚੀ। ਇਸ ਦੌਰਾਨ ਉਹ ਪੁਲਿਸ ਮੁਲਾਜ਼ਮਾਂ ਨਾਲ ਭਿੜ ਗਿਆ। ਜਦੋਂ ਉਸਨੂੰ ਲੱਗਾ ਕਿ ਨਹੀਂ ਬੱਚ ਸਕੇਗਾ ਤਾਂ ਆਪਣਾ ਸਿਰ ਕੰਧ ਨਾਲ ਮਾਰ ਦਿੱਤਾ। ਉਸਦੇ ਖਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਲੋਕਾਂ ’ਚ ਡਰ ਫੈਲਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਅਜੇ 27 ਸਾਲ ਦਾ ਹੈ ਤੇ ਉਸ ’ਤੇ 28 ਅਪਰਾਧਕ ਮੁਕੱਦਮੇ ਦਰਜ ਹਨ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।
ਜਰੌਲੀ ਫੇਜ਼-1 ਵਾਸੀ ਅਜੇ ਚਰਚਾ ’ਚ ਰਹਿਣ ਲਈ ਕੁਝ ਨਾ ਕੁਝ ਕਾਰਨਾਮੇ ਕਰਦਾ ਰਹਿੰਦਾ ਹੈ। ਉਹਕੁਝ ਆਗੂਆਂ ਦੀ ਰੈਲੀ ਜਾਂ ਸੰਮੇਲਨਾਂ ’ਚ ਭੀੜ ਲੈ ਕੇ ਪਹੁੰਚਦਾ ਹੈ, ਇਸਲਈ ਉਸਨੂੰ ਉਨ੍ਹਾਂ ਦੀਸੁਰੱਖਿਆ ਮਿਲੀ ਹੈ। 28 ਜਨਵਰੀ, 2024 ਨੂੰ ਇਕ ਰੈਲੀ ’ਚ ਮਾਰਕੁੱਟ, ਪਥਰਾਅ ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਤੇ ਉਸ ’ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਨੇ ਫਰਵਰੀ ’ਚ ਉਸਨੂੰ ਦਿੱਲੀ ਤੋਂ ਫੜਿਆ ਸੀ। ਨਵੰਬਰ 2024 ’ਚ ਜ਼ਿਲ੍ਹਾ ਬਦਰ ਐਲਾਨ ਦਿੱਤਾ ਗਿਆ ਸੀ। ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਵੀਡੀਓ ਪ੍ਰਚਲਿਤ ਹੋਈ, ਜਿਸ ਵਿਚ ਉਹ ਆਪਣੀ ਪ੍ਰੇਮਿਕਾ ਨਾਲ ਬਿਨਾ ਨੰਬਰ ਪਲੇਟ ਦੀ ਸਕਾਰਪਿਓ ਚਲਾਉਂਦਾ ਦਿਖਿਆ ਸੀ।
Get all latest content delivered to your email a few times a month.