ਤਾਜਾ ਖਬਰਾਂ
.
ਪੰਜਾਬ ਤੇ ਚੰਡੀਗੜ੍ਹ ਦੇ ਆਸਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਬੁੱਧਵਾਰ ਤੜਕੇ ਰੂਪਨਗਰ ਤੇ ਨੇੜਲੇ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਸੜਕਾਂ ਉਤੇ ਵਾਹਨਾਂ ਦੀ ਰਫਤਾਰ ਬਿਲਕੁਲ ਹੋ ਗਈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਏ।
ਮੰਗਲਵਾਰ ਨੂੰ ਫਰੀਦਕੋਟ ਵਿੱਚ ਸਭ ਤੋਂ ਵੱਧ ਪਾਰਾ 20.3 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਪਾਰਾ 17.1 ਡਿਗਰੀ, ਲੁਧਿਆਣਾ ਅਤੇ ਪਟਿਆਲਾ ਵਿੱਚ 13.6 ਡਿਗਰੀ, ਪਠਾਨਕੋਟ ਵਿੱਚ 16.2 ਡਿਗਰੀ, ਬਠਿੰਡਾ ਵਿੱਚ 16.0 ਡਿਗਰੀ, ਗੁਰਦਾਸਪੁਰ ਵਿੱਚ 15.3 ਡਿਗਰੀ ਅਤੇ ਸੰਗਰੂਰ ਵਿੱਚ 13.5 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਦਾ ਪਾਰਾ ਆਮ ਨਾਲੋਂ 5.2 ਡਿਗਰੀ ਹੇਠਾਂ ਦਰਜ ਕੀਤਾ ਗਿਆ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ ਸਭ ਤੋਂ ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.5 ਡਿਗਰੀ, ਲੁਧਿਆਣਾ ਵਿੱਚ 10.2, ਪਟਿਆਲਾ ਵਿੱਚ 10.4, ਪਠਾਨਕੋਟ ਵਿੱਚ 10.7, ਬਠਿੰਡਾ ਵਿੱਚ 8.0 ਡਿਗਰੀ, ਬਰਨਾਲਾ ਵਿੱਚ 9.7, ਫਰੀਦਕੋਟ ਵਿੱਚ 9.1 ਅਤੇ ਸੰਗਰੂਰ ਵਿੱਚ 9.4 ਡਿਗਰੀ ਦਰਜ ਕੀਤਾ ਗਿਆ।
Get all latest content delivered to your email a few times a month.