ਤਾਜਾ ਖਬਰਾਂ
.
ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਦੇ ਚਾਰ ਸਾਲ ਬਾਅਦ ਕੇਂਦਰ ਸਰਕਾਰ ਦਿੱਲੀ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਉਣ ਜਾ ਰਹੀ ਹੈ। ਇਸ ਦੇ ਲਈ ਨੈਸ਼ਨਲ ਮੈਮੋਰੀਅਲ ਕੰਪਲੈਕਸ ਵਿੱਚ ਜਗ੍ਹਾ ਦਿੱਤੀ ਜਾਵੇਗੀ। ਸਰਕਾਰ ਨੇ ਹਾਲ ਹੀ 'ਚ ਪ੍ਰਣਬ ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ ਨੂੰ ਪੱਤਰ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ 31 ਅਗਸਤ 2020 ਨੂੰ ਪ੍ਰਣਬ ਮੁਖਰਜੀ ਦੀ ਮੌਤ ਹੋ ਗਈ ਸੀ। ਉਹ 2012 ਤੋਂ 2017 ਤੱਕ ਰਾਸ਼ਟਰਪਤੀ ਰਹੇ।
ਸ਼ਰਮਿਸ਼ਠਾ ਮੁਖਰਜੀ ਨੇ ਮੰਗਲਵਾਰ ਨੂੰ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਐਕਸ 'ਤੇ ਇਸ ਮੀਟਿੰਗ ਦੀ ਫੋਟੋ ਅਤੇ ਸਰਕਾਰ ਦੇ ਪੱਤਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਇਸ ਪਹਿਲ ਲਈ ਪੀਐਮ ਮੋਦੀ ਦਾ ਧੰਨਵਾਦ। ਮੈਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ।
ਸ਼ਰਮਿਸ਼ਠਾ ਨੇ ਅੱਗੇ ਕਿਹਾ ਕਿ ਬਾਬਾ ਕਿਹਾ ਕਰਦੇ ਸਨ ਕਿ ਕਿਸੇ ਨੂੰ ਕਦੇ ਵੀ ਰਾਜ ਸਨਮਾਨ ਨਹੀਂ ਮੰਗਣਾ ਚਾਹੀਦਾ। ਇਹ ਹਮੇਸ਼ਾ ਇੱਕ ਪੇਸ਼ਕਸ਼ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਮੇਰੇ ਬਾਬਾ ਦੀਆਂ ਯਾਦਾਂ ਨੂੰ ਯਾਦ ਕਰਨ ਬਾਰੇ ਸੋਚਿਆ। ਇਸ ਨਾਲ ਬਾਬਾ ਨੂੰ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਉਹ ਇੱਜ਼ਤ ਅਤੇ ਬੇਇੱਜ਼ਤੀ ਤੋਂ ਪਰੇ ਹੋ ਗਏ ਹੈ। ਪਰ ਜੋ ਖੁਸ਼ੀ ਉਨ੍ਹਾਂ ਦੀ ਬੇਟੀ ਨੂੰ ਮਿਲੀ ਹੈ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।
Get all latest content delivered to your email a few times a month.