ਤਾਜਾ ਖਬਰਾਂ
.
ਚੰਡੀਗੜ੍ਹ:- ਪੰਜਾਬ ਦੇ ਸਕੂਲਾਂ ਵਿੱਚ ਵੱਧ ਰਹੀ ਠੰਡ ਤੇ ਧੁੰਦ ਕਾਰਨ ਛੁੱਟੀਆਂ ਦੇ ਵਾਧੇ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ।
ਸੂਤਰ ਦੱਸਦੇ ਹਨ ਕਿ ਸਿੱਖਿਆ ਮੰਤਰੀ ਵੱਲੋਂ ਇਸ ਸਬੰਧੀ ਫਾਈਲ ਮੁੱਖ ਮੰਤਰੀ ਦਫਤਰ ਨੂੰ ਭੇਜੀ ਗਈ ਸੀ ਜਿਸ ਤੇ ਮੁੱਖ ਮੰਤਰੀ ਵੱਲੋਂ ਵਿਚਾਰ ਕੀਤਾ ਜਾਣਾ ਹੈ। ਭਾਵੇਂ ਭਰੋਸੇਯੋਗ ਸੂਤਰਾਂ ਨੇ ਲੋਹੜੀ ਤੱਕ ਸਕੂਲਾਂ ਚ ਛੁੱਟੀਆਂ ਕੀਤੇ ਜਾਣ ਦੀ ਚੱਲ ਰਹੀ ਸਲਾਹ ਬਾਰੇ ਖਬਰ ਵਾਲੇ ਡਾਟ ਕਾਮ ਨੂੰ ਜਾਣਕਾਰੀ ਦਿੱਤੀ ਗਈ ਸੀ। ਪਰ ਇਸ ਬਾਰੇ ਕੋਈ ਵੀ ਮੁੱਖ ਮੰਤਰੀ ਦਫਤਰ ਜਾਂ ਫਿਰ ਸਿੱਖਿਆ ਮੰਤਰੀ ਵੱਲੋਂ ਅਧਿਕਾਰਤ ਤੌਰ ਤੇ ਫਿਲਹਾਲ ਕੋਈ ਵੀ ਦਫਤਰੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਅਜੇ ਤੱਕ ਸਕੂਲਾਂ ਚ ਛੁੱਟੀਆਂ ਦੇ ਵਾਧੇ ਨੂੰ ਲੈ ਕੇ ਸ਼ਸ਼ੋਪੰਜ ਹੈ। ਇੱਥੇ ਦੱਸਣ ਯੋਗ ਇਹ ਵੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਠੰਡ ਵਧਣ ਕਾਰਨ ਸਕੂਲਾਂ ਦੀਆਂ 11 ਜਨਵਰੀ ਤੱਕ ਛੁੱਟੀਆਂ ਚ ਵਾਧਾ ਕੀਤਾ ਗਿਆ ਹੈ ।
Get all latest content delivered to your email a few times a month.