ਤਾਜਾ ਖਬਰਾਂ
.
ਹੈਦਰਾਬਾਦ- ਸਾਊਥ ਸੁਪਰਸਟਾਰ ਆਲੂ ਅਰਜੁਨ ਮੰਗਲਵਾਰ ਨੂੰ ਪੁਸ਼ਪਾ-2 ਦੀ ਸਕ੍ਰੀਨਿੰਗ ਦੌਰਾਨ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਮਚੀ ਭਗਦੜ 'ਚ ਜ਼ਖਮੀ ਹੋਏ 9 ਸਾਲਾ ਸਰਤੇਜ ਨੂੰ ਮਿਲਣ ਹਸਪਤਾਲ ਪਹੁੰਚੇ । ਸ਼੍ਰੀਤੇਜ 4 ਦਸੰਬਰ ਤੋਂ ਹਸਪਤਾਲ 'ਚ ਦਾਖਲ ਹੈ। ਹਾਦਸੇ ਵਿੱਚ ਉਸਦੀ ਮਾਂ ਰੇਵਤੀ ਦੀ ਮੌਤ ਹੋ ਗਈ ਸੀ।ਫਿਲਹਾਲ ਅਜੇ ਮੁਲਾਕਾਤ ਦੀ ਫੋਟੋ-ਵੀਡੀਓ ਸਾਹਮਣੇ ਨਹੀਂ ਆਈ ਹੈ, ਪਰ ਹੈਦਰਾਬਾਦ ਦੇ ਕਿਮਸ ਹਸਪਤਾਲ ਵਿੱਚ ਅੱਲੂ ਅਰਜੁਨ ਘੁੰਮਦੇ ਹੋਏ ਦਾ ਵੀਡੀਓ ਸਾਹਮਣੇ ਆਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅੱਲੂ ਬੱਚੇ ਦੇ ਪਿਤਾ ਅਤੇ ਡਾਕਟਰ ਨੂੰ ਵੀ ਮਿਲਿਆ ਸੀ।
ਅਭਿਨੇਤਾ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ ਸਵੇਰੇ ਹਸਪਤਾਲ ਪਹੁੰਚਿਆ ਅਤੇ ਕਰੀਬ ਅੱਧਾ ਘੰਟਾ ਹਸਪਤਾਲ ਵਿਚ ਰਿਹਾ। ਉਨ੍ਹਾਂ ਦੇ ਨਾਲ ਤੇਲੰਗਾਨਾ ਰਾਜ ਫਿਲਮ ਵਿਕਾਸ ਨਿਗਮ ਦੇ ਚੇਅਰਮੈਨ ਦਿਲ ਰਾਜੂ ਵੀ ਮੌਜੂਦ ਸਨ। ਅੱਲੂ ਨੇ ਹੁਣ ਤੱਕ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ।
ਦੱਸ ਦੇਈਏ ਕਿ ਅੱਲੂ ਅਰਜੁਨ ਜ਼ਖਮੀ ਬੱਚੇ ਨੂੰ ਮਿਲਣ ਤੋਂ ਪਹਿਲਾਂ, ਪੁਲਿਸ ਨੇ 5 ਜਨਵਰੀ ਨੂੰ ਅਦਾਕਾਰ ਨੂੰ ਨੋਟਿਸ ਭੇਜਿਆ ਸੀ। ਇਸ 'ਚ ਅੱਲੂ ਅਰਜੁਨ ਨੂੰ ਜ਼ਖਮੀ ਬੱਚੇ ਨੂੰ ਮਿਲਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਪੁਲਿਸ ਨੇ ਅਭਿਨੇਤਾ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਬੱਚੇ ਨੂੰ ਮਿਲਣ ਗਿਆ ਤਾਂ ਉਸਦੀ ਮੁਲਾਕਾਤ ਨੂੰ ਗੁਪਤ ਰੱਖਿਆ ਜਾਵੇ।
Get all latest content delivered to your email a few times a month.