ਤਾਜਾ ਖਬਰਾਂ
.
ਕਪੂਰਥਲਾ- ਕਪੂਰਥਲਾ ਦੇ ਅਰਬਨ ਅਸਟੇਟ 'ਚ ਸ਼ਨੀਵਾਰ ਦੇਰ ਰਾਤ ਡੀਜੇ ਪਾਰਟੀ ਦੌਰਾਨ ਹਵਾਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਬਿਕਰਮਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਸੂਤਰ ਦੱਸਦੇ ਹਨ ਕਿ ਜਿਉਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਕੋਲੇ ਪਹੁੰਚੀ ਤਾਂ ਪੁਲਿਸ ਪਾਰਟੀ ਪਹੁੰਚਣ ਤੋਂ ਪਹਿਲਾਂ ਹੀ ਗੋਲੀਆਂ ਚਲਾਉਣ ਵਾਲੇ ਵਿਅਕਤੀ ਚਲਾਏ ਗਏ ਕਾਰਤੂਸ ਇਕੱਠੇ ਕਰਕੇ ਫਰਾਰ ਹੋ ਗਏ।
ਹਾਲਾਂਕਿ ਪੁਲਿਸ ਨੇ ਮੌਕੇ ਤੋਂ 45 ਬੋਰ ਦਾ ਇੱਕ ਖੋਲ ਵੀ ਬਰਾਮਦ ਕੀਤਾ ਹੈ। ਜਿਸ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੇਰ ਰਾਤ ਅਰਬਨ ਅਸਟੇਟ ਵਾਸੀ ਸੁਖਦੇਵ ਸਿੰਘ ਦੇ ਨਵਾਂ ਘਰ ਬਣਾਉਣ ਦਾ ਜਸ਼ਨ ਮਨਾਉਣ ਲਈ ਡੀਜੇ ਪਾਰਟੀ ਚੱਲ ਰਹੀ ਸੀ। ਪਾਰਟੀ 'ਤੇ ਹੋਈ ਹਵਾਈ ਫਾਇਰਿੰਗ ਨਾਲ ਆਸਪਾਸ ਦੇ ਲੋਕਾਂ 'ਚ ਤਣਾਅ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਬਿਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮੌਕੇ ਤੋਂ 45 ਬੋਰ ਦਾ ਖੋਲ ਬਰਾਮਦ ਕੀਤਾ ਹੈ।
ਸੂਤਰਾਂ ਦੀ ਮੰਨੀਏ ਤਾਂ ਪਾਰਟੀ 'ਤੇ ਇਕ-ਦੋ ਨਹੀਂ ਸਗੋਂ 50-60 ਹਵਾਈ ਫਾਇਰ ਕੀਤੇ ਗਏ, ਜਿਸ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਡੀਐਸਪੀ ਸਬ ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਵਿੱਚ 45 ਬੋਰ ਦਾ ਇੱਕ ਖੋਲ ਬਰਾਮਦ ਹੋਣ ਤੋਂ ਬਾਅਦ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.