IMG-LOGO
ਹੋਮ ਪੰਜਾਬ: ਤਾਂਤਰਿਕ ਨੇ ਸੱਤ ਦਿਨਾਂ ’ਚ ਕੀਤੇ 3 ਕਤਲ... ਪੜੋ ਪੂਰੀ...

ਤਾਂਤਰਿਕ ਨੇ ਸੱਤ ਦਿਨਾਂ ’ਚ ਕੀਤੇ 3 ਕਤਲ... ਪੜੋ ਪੂਰੀ ਖਬਰ

Admin User - Jan 06, 2025 11:15 AM
IMG

.

ਪੈਸਿਆਂ ਦੀ ਬਾਰਸ਼ ਕਰਵਾਉਣ ਦਾ ਝਾਂਸਾ ਦੇ ਕੇ ਅਖੌਤੀ ਤਾਂਤਰਿਕ ਨੇ ਦੋ ਵਿਅਕਤੀਆਂ ਕੋਲੋਂ ਡੇਢ-ਡੇਢ ਲੱਖ ਰੁਪਏ ਠੱਗ ਲਏ। ਪੈਸਿਆਂ ਦੀ ਬਾਰਸ਼ ਤਾਂ ਨਹੀਂ ਹੋਈ ਪਰ ਪੈਸੇ ਵਾਪਸ ਕਰਨ ਦਾ ਦਬਾਅ ਪੈਣ ’ਤੇ ਠੱਗ ਤਾਂਤਰਿਕ ਨੇ ਤਿੰਨ ਦਿਨਾਂ ਦੇ ਅੰਦਰ ਦੋਵਾਂ ਗਾਹਕਾਂ ਨੂੰ ਸਾਈਨਾਈਡ ਮਿਲਾ ਕੇ ਗੰਗਾਜਲ ਪਿਆ ਕੇ ਕਤਲ ਕਰ ਦਿੱਤਾ। ਜਦੋਂ ਤਾਂਤਰਿਕ ਕੋਲੋਂ ਵਾਰਦਾਤਾਂ ਦੇ ਰਾਜ਼ਦਾਰ ਨੇ ਚੁੱਪ ਰਹਿਣ ਲਈ ਪੈਸੇ ਮੰਗੇ ਤਾਂ ਸੀਰੀਅਲ ਕਿਲਰ ਬਣ ਚੁੱਕੇ ਮੁਲਜ਼ਮ ਨੇ ਚਾਰ ਦਿਨਾਂ ਬਾਅਦ ਪੱਥਰ ਦੇ ਵਾਰ ਨਾਲ ਇਸ ਵਿਅਕਤੀ ਨੂੰ ਵੀ ਕਤਲ ਕਰ ਦਿੱਤਾ। ਮੁਲਜ਼ਮ ਤਾਂਤਰਿਕ ਦਾ ਨਾਂ ਸੁਖਵੰਤ ਸਾਹੂ ਉਰਫ਼ ਸੁੱਖੂ ਹੈ। ਇਹ ਮਾੜਾ ਅਨਸਰ ਦੁਰਗ ਜ਼ਿਲ੍ਹੇ ਦਾ ਵਾਸੀ ਹੈ। ਪੁਲਿਸ ਨੇ ਦੱਸਿਆ ਕਿ 27 ਨਵੰਬਰ ਨੂੰ ਸੁੱਖੂ ਨੇ ਨਵਾਂ ਰਾਏਪੁਰ ਨਿਵਾਸੀ ਹੰਸ ਰਾਮ ਸਾਹੂ ਨੂੰ ਸਾਈਨਾਈਡ ਪਿਆ ਕੇ ਮਾਰ ਦਿੱਤਾ ਸੀ। ਇਸ ਕੋਲੋਂ ਤਾਂਤਰਿਕ ਨੇ ਸਾਲ ਪਹਿਲਾਂ ਡੇਢ ਲੱਖ ਰੁਪਏ ਲਏ ਸਨ। ਇਵੇਂ ਹੀ ਨਰੇਂਦਰ ਸਾਹੂ ਦਾ ਨਵੰਬਰ ਮਹੀਨੇ ਕਤਲ ਕੀਤਾ ਸੀ, ਇਸ ਕੋਲੋਂ ਵੀ ਠੱਗ ਤਾਂਤਰਿਕ ਨੇ ਡੇਢ ਲੱਖ ਰੁਪਏ ਲਏ ਸਨ। ਫਿਰ ਜਦੋਂ ਉਸ ਦੇ ਸਾਥੀ ਬੀਰੇਂਦਰ ਨੇ ਵਾਰਦਾਤਾਂ ਦਾ ਭੇਤ ਨਾ ਖੋਲ੍ਹਣ ਲਈ ਪੈਸੇ ਮੰਗੇ ਤਾਂ ਉਸ ਨੂੰ ਵੀ ਕਤਲ ਕਰ ਦਿੱਤਾ। ਮੁਲਜ਼ਮ ਨੇ ਜਿਸ ਆਨਲਾਈਨ ਕੰਪਨੀ ਕੋਲੋਂ ਸਾਈਨਾਈਡ ਮੰਗਵਾਇਆ ਸੀ । ਇਸ ਬਾਰੇ ਅਗਲੇਰੀ ਜਾਂਚ ਸ਼ੁਰੂ ਹੋ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.