ਤਾਜਾ ਖਬਰਾਂ
.
ਜਗਰਾਓ ( ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼੍ਰੀ ਅਨੰਦਗੜ ਦਾ ਕਿਲਾ ਛੱਡਣ ਮੌਕੇ ਵੈਰਾਗਮਈ ਪਲਾਂ ਨੂੰ ਦਰਸਾਉਂਦਾ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਸ਼੍ਰੀ ਆਨੰਦਪੁਰ ਸਾਹਿਬ ਤੋਂ 20 ਦਿਸੰਬਰ ਤੋਂ ਸ਼ੁਰੂ ਹੋ ਕੇ ਅੱਜ ਜਗਰਾਓਂ ਦੇ ਗੁਰਦੁਆਰਾ ਮੇਹਦੀਆਣਾ ਸਾਹਿਬ ਪਹੁੰਚਿਆ। ਇਸ ਮੌਕੇ ਜਿੱਥੇ ਸਿੱਖ ਸੰਗਤਾਂ ਦਾ ਹੜ ਆ ਗਿਆ,ਉਥੇ ਹੀ ਇਸ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋਂ ਨਗਰ ਕੀਰਤਨ ਦੇ ਰੂਪ ਵਿਚ ਸੀ ਤੇ ਇਸ ਵਿੱਚ ਫੁੱਲਾਂ ਨਾਲ ਸਜੀ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਬਿਤ ਕੀਤੇ ਗਏ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਸ ਨਗਰ ਕੀਰਤਨ ਦੇ ਦਰਸ਼ਨ ਕਰਕੇ ਹਰ ਕੋਈ ਆਪਣੇ ਆਪ ਨੂੰ ਵੱਡਭਾਗਾ ਮੰਨ ਰਿਹਾ ਸੀ ।
ਜਿਕਰਯੋਗ ਹੈ ਕਿ ਇਹ ਨਗਰ ਕੀਰਤਨ ਅੱਜ ਤੋ 30 ਸਾਲ ਪਹਿਲਾਂ ਗੁਰਦੁਆਰਾ ਮੇਹਦੀਆਣਾ ਸਾਹਿਬ ਦੇ ਬਾਬਾ ਜੋਰਾ ਸਿੰਘ ਜੀ ਵਲੋਂ ਸ਼ੁਰੂ ਕੀਤਾ ਗਿਆ ਸੀ ਤੇ ਬਾਬਾ ਜੋਰਾ ਸਿੰਘ ਜੀ ਦੇ ਸ਼ਰੀਰ ਛੱਡਣ ਤੋਂ ਬਾਅਦ ਹੁਣ ਇਸਦੀ ਸੇਵਾ ਬਾਬਾ ਕੁਲਵੰਤ ਸਿੰਘ ਉਸੇ ਤਰ੍ਹਾਂ ਨਿਭਾ ਰਹੇ ਹਨ। ਦਸਵੇਂ ਪਾਤਸ਼ਾਹ ਦੁਆਰਾ ਅਨੰਦਗੜ ਕਿਲੇ ਨੂੰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ,ਜਿੱਥੇ ਜਿੱਥੇ ਰੁਕੇ ਸਨ। ਉਥੇ ਉਥੇ ਹੀ ਇਹ ਨਗਰ ਕੀਰਤਨ ਰੁਕਦਾ ਆਇਆ ਹੈ ਤੇ ਇਸ ਵਿਚ ਊਂਠ,ਘੋੜੇ,ਹਾਥੀ ਤੇ ਨਗਾੜਿਆਂ ਨਾਲ ਸਜਿਆ ਹੋਇਆ ਸੀ।
ਇਸ ਮੌਕੇ ਬਾਬਾ ਕੁਲਵੰਤ ਸਿੰਘ ਨੇ ਕਿਹਾਕਿ ਇਸ ਨਗਰ ਕੀਰਤਨ ਨੂੰ ਸਿੱਖ ਸੰਗਤਾਂ ਪੂਰਾ ਸਾਲ ਉਡੀਕਦੀਆਂ ਹਨ ਤੇ ਇਸ ਨਗਰ ਕੀਰਤਨ ਵਿੱਚ ਗੁਰੂ ਗੋਬਿੰਦ ਸਿੰਘ ਤੇ ਮਾਤਾ ਗੁਜਰੀ ਜੀ ਸਹਿਤ ਚਾਰੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਦਰਸਾਉਂਦੀਆਂ ਝਲਕੀਆਂ ਵੀ ਨਾਲ ਨਾਲ ਚਲਦੀਆਂ ਹਨ ਤਾਂ ਜੋਂ ਸਾਡੇ ਬੱਚੇ ਤੇ ਨੌਜ਼ਵਾਨ ਉਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਹਮੇਸ਼ਾ ਗੁਰੂ ਘਰ ਤੇ ਗੁਰਬਾਣੀ ਨਾਲ ਜੋੜੇ ਰੱਖ ਸਕਣ।
ਇਸ ਮੌਕੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ,ਸੰਤ ਬਾਬਾ ਬਲਬੀਰ ਸਿੰਘ ਲੰਮੇ ਵਾਲੇ,ਜਥੇਦਾਰ ਸੁਖਦੇਵ ਸਿੰਘ ਦੇਹੜਕਾ,ਸੈਕਟਰੀ ਗੁਰਮੀਤ ਸਿੰਘ ਲੱਖਾ,ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ,ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਮਾਣੂੰਕੇ, ਹੈੱਡ ਗ੍ਰੰਥੀ ਬਲਵਿੰਦਰ ਸਿੰਘ ਬਿੰਦਾ,ਜੋਗਿੰਦਰ ਸਿੰਘ ਲੱਖਾ,ਪ੍ਰਧਾਨ ਬੂਟਾ ਸਿੰਘ ਭੰਮੀਪੁਰਾ ਤੇ ਜਥੇਦਾਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਿਰ ਸਨ।
Get all latest content delivered to your email a few times a month.