ਤਾਜਾ ਖਬਰਾਂ
.
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਇਕ ਗੱਲ ਤਾਂ ਪੰਜਾਬ ਦੇ ਵਾਸੀਆਂ ਨੂੰ ਸਮਝ ਆ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਬਾਰ-ਬਾਰ ਰਚੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਸੁਖਦੇਵ ਸਿੰਘ ਢੀਂਡਸਾ ਅਤੇ ਸਹਿਯੋਗੀ ਇਕ ਨਵੀਂ ਪਾਰਟੀ ਬਣਾਉਣ ਦੀ ਧਮਕੀ ਦੇਂਦੇ ਨੇ ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਅਪਣੇ ਨਾਲ ਸਰਬਜੀਤ ਸਿੰਘ ਖਾਲਸਾ ਨੂੰ ਨਾਲ ਲੈ ਕੇ ਇਕ ਹੋਰ ਪਾਰਟੀ ਬਣਾਉਣ ਦੇ ਬਿਆਨ ਦੇ ਰਹੇ ਹਨ ਪਰ ਸੋਚਣ ਦੀ ਗੱਲ ਹੈ ਕਿ ਦੋਨੋ ਹੀ ਧਿਰ ਅਪਣੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਤੇ ਹੀ ਰੱਖਣਾ ਚਾਹੁੰਦੀਆਂ ਹਨ। ਸੋਸ਼ਲ ਮੀਡੀਆ ਤੇ ਇਕ ਆਡੀਓ ਸ਼ੇਅਰ ਹੋ ਰਹੀ ਹੈ ਜਿਸ ਵਿਚ ਭਾਈ ਸਰਬਜੀਤ ਸਿੰਘ ਖਾਲਸਾ ਕਿਹ ਰਹੇ ਹਨ ਕਿ ਦਿੱਲੀ ਤੋਂ ਅਜੇ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ (ਆਨੰਦਪੁਰ ਸਾਹਿਬ) ਮਨਜ਼ੂਰ ਨਹੀ ਹੋਈਆ। ਇਸ ਗੱਲ ਤੋਂ ਸਾਫ ਸਾਬਿਤ ਹੁੰਦਾ ਹੈ ਕਿ ਚਾਹੇ ਢੀਂਡਸਾ ਸਾਹਿਬ ਅਤੇ ਉਹਨਾ ਦੇ ਸਹਿਯੋਗੀ ਹੋਣ ਜਾਂ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਹਿਯੋਗੀ ਹੋਣ ਉਹਨਾ ਦਾ ਮਕਸਦ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ, ਪੰਜਾਬ ਅਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਹੈ। ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਵਿਚ ਪਹਿਲਾਂ ਹੀ ਪੰਜਾਬ ਵਿਰੋਧੀ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਹਨ ਅਤੇ ਜਿਸ ਦੇ ਚਲਦੇ ਹੋਏ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਕੀਤੇ ਹੋਏ ਹਨ। ਹੁਣ ਇਹ ਲੋਕ ਸ੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੇ ਮਕਸਦ ਨਾਲ ਅਤੇ ਲੋਕਾਂ ਦੇ ਮਨ ਵਿਚ ਭੁਲੇਖਾ ਪਾਉਣ ਲਈ ਆਪਣੀਆਂ ਪਾਰਟੀਆਂ ਦੇ ਨਾਮ ਵੀ ਸ੍ਰੋਮਣੀ ਅਕਾਲੀ ਦਲ ਦੇ ਨਾਮ ਨਾਲ ਰੱਖਣ ਲੱਗੇ ਹੋਏ ਹਨ, ਪਰ ਪੰਜਾਬ ਦੇ ਲੋਕਾਂ ਨੇ ਪਿਛਲੇ ਤਕਰੀਬਨ ਅੱਠ ਸਾਲ ਤੋਂ ਬਹੁਤ ਸੰਤਾਪ ਝੱਲ ਲਿਆ ਹੈ ਅਤੇ ਇਨ੍ਹਾਂ ਦੀਆਂ ਭਰਵਾਉਣ ਵਾਲੀਆਂ ਗੱਲਾਂ ਅਤੇ ਇਰਾਦਿਆਂ ਨੂੰ ਸਮਝ ਚੁੱਕੇ ਹਨ। ਇਨ੍ਹਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ ਨਾ ਕਿ ਪੰਜਾਬ ਦਾ ਨੁਕਸਾਨ ਕਰਨ ਵਾਸਤੇ। ਪੰਜਾਬ ਦੇ ਵਾਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗੂ ਖੱੜੇ ਨੇ ਤੇ ਖੱੜੇ ਰਹਿਣਗੇ।
Get all latest content delivered to your email a few times a month.