ਤਾਜਾ ਖਬਰਾਂ
.
ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਟੋਮੀਕੋ ਇਤਸੁਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। 29 ਦਸੰਬਰ ਨੂੰ ਹਯੋਗੋ ਪ੍ਰੀਫੈਕਚਰ ਦੇ ਇੱਕ ਨਰਸਿੰਗ ਹੋਮ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਉਸਦੀ ਮੌਤ ਦੀ ਪੁਸ਼ਟੀ ਕੀਤੀ। ਇਤਸੁਕਾ ਦਾ ਜਨਮ 23 ਮਈ, 1908 ਨੂੰ ਪੱਛਮੀ ਜਾਪਾਨ ਦੇ ਆਸ਼ੀਆ ਸ਼ਹਿਰ ਵਿੱਚ ਹੋਇਆ ਸੀ। ਉਹ 3 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਇਤਸੁਕਾ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਸੀ। ਉਸ ਦੇ 4 ਬੱਚੇ ਅਤੇ 5 ਪੋਤੇ-ਪੋਤੀਆਂ ਹਨ। ਇਤਸੁਕਾ ਦੇ ਪਤੀ ਦੀ ਸਾਲ 1979 ਵਿੱਚ ਮੌਤ ਹੋ ਗਈ ਸੀ।
ਇਤਸੁਕਾ ਦੀ ਮੌਤ ਦਾ ਕਾਰਨ ਬਹੁਤ ਜ਼ਿਆਦਾ ਉਮਰ ਦੱਸਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡਸ ਨੇ ਸਤੰਬਰ 2024 ਵਿੱਚ ਇਤੁਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਮਾਨਤਾ ਦਿੱਤੀ। ਦਰਅਸਲ ਪਿਛਲੇ ਸਾਲ ਅਗਸਤ 'ਚ ਸਪੇਨ ਦੀ ਮਾਰੀਆ ਬ੍ਰੇਨਿਆਸ ਦੀ 117 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ।
Get all latest content delivered to your email a few times a month.