ਤਾਜਾ ਖਬਰਾਂ
.
ਪੰਜਾਬ ਵਿੱਚ ਕਤਲ ਅਪਰਾਧ ਤੇ ਹਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦਰਅਸਲ ਘਰ 'ਚ ਭੈਣ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਬਜ਼ਾਰੋ ਦੁੱਧ ਲੈਣ ਗਏ ਭਰਾ 'ਤੇ ਜਾਨਲੇਵਾ ਹਮਲਾ ਹੋਣ ਦਾ ਸੂਚਨਾ ਮਿਲੀ ਹੈ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਥਾਣਾ ਸਦਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਦਿਲਪ੍ਰੀਤ ਨਾਮ ਦੇ ਨੌਜਵਾਨ ਉੱਤੇ ਉਸ ਸਮੇ ਜਾਨਲੇਵਾ ਹਮਲਾ ਹੋਇਆ। ਦਰਅਸਲ ਉਹ ਘਰ ਚੱਲ ਰਹੇ ਭੈਣ ਦੇ ਜਨਮਦਿਨ ਮੌਕੇ ਘਰ ਆਏ ਮਹਿਮਾਨਾਂ ਦੀ ਚਾਹ ਲਈ ਦੁੱਧ ਲੈਣ ਗਿਆ ਤਾਂ ਉਸ ਉਪਰ 15 ਤੋਂ 20 ਬੰਦਿਆ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਅਤੇ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।
<iframe width="560" height="315" src="https://www.youtube.com/embed/Btsjr9taC6Y?si=BALFPfVTFWzlioU8" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture; web-share" referrerpolicy="strict-origin-when-cross-origin" allowfullscreen></iframe>
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਿਤ ਨੌਜਵਾਨ ਦਿਲਪ੍ਰੀਤ ਅਤੇ ਉਸਦੀ ਭੈਣ ਹੁਸਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਜਨਮਦਿਨ ਕਾਰਨ ਮਹਿਮਾਨ ਆਏ ਹੋਏ ਸਨ ਅਤੇ ਰਾਤ ਉਹਨਾਂ ਨੂੰ ਚਾਹ ਪਿਲਾਉਣ ਲਈ ਦੁੱਧ ਲੈਣ ਗਏ ਦਿਲਪ੍ਰੀਤ ਨੂੰ ਬਾਹਰ ਕੁਝ ਨੌਜਵਾਨ ਵੱਲੋਂ ਗਾਲੀ ਗਲੋਚ ਕਰਦਿਆਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਜ਼ਖ਼ਮੀ ਕੀਤਾ ਗਿਆ ਹੈ ਜਿਸ ਸੰਬਧੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।
Get all latest content delivered to your email a few times a month.