ਤਾਜਾ ਖਬਰਾਂ
.
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਮਹਾਕੁੰਭ ਦਾ ਆਯੋਜਨ ਹੋਣ ਜਾ ਰਿਹਾ ਹੈ। ਕੁੰਭ ਮੇਲੇ ਨੂੰ ਲੈ ਕੇ ਤਿਆਰੀਆਂ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਰੇਲਵੇ ਵਿਭਾਗ ਨੇ ਕੁੰਭ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰੇਲਵੇ ਨੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਮਹਾਕੁੰਭ ਮੇਲੇ ਮੌਕੇ ਪੰਜਾਬ ਤੋਂ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਦੋ ਵੱਖ-ਵੱਖ ਸਟੇਸ਼ਨਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲ ਗੱਡੀਆਂ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ, ਬਠਿੰਡਾ ਤੋਂ ਚੱਲਾਈਆਂ ਜਾ ਰਹੀਆਂ ਹਨ। ਰਿਜ਼ਰਵਡ ਸਪੈਸ਼ਲ ਟਰੇਨਾਂ ਅੰਮ੍ਰਿਤਸਰ-ਫਾਫਾਮਾਊ-ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ ਤੋਂ ਫਾਫਾਮਾਊ ਵਾਪਸ ਫਿਰੋਜ਼ਪੁਰ ਕੈਂਟ ਵਿਚਕਾਰ ਚੱਲਣਗੀਆਂ। ਇਸ ਤੋਂ ਇਲਾਵਾ ਬਠਿੰਡਾ ਤੋਂ ਫਾਫਾਮਾਉ ਵਾਪਸ ਬਠਿੰਡਾ ਚਲੇਗੀ।
ਟਰੇਨ ਨੰਬਰ 04662 ਅੰਮ੍ਰਿਤਸਰ ਤੋਂ 09, 19 ਜਨਵਰੀ ਅਤੇ 06 ਫਰਵਰੀ ਨੂੰ ਰਾਤ 8:10 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਸ਼ਾਮ 7 ਵਜੇ ਫਾਫਾਮਾਊ ਪਹੁੰਚੇਗੀ। ਫਾਫਾਮਾਊ ਤੋਂ ਵਾਪਸੀ ਲਈ ਰੇਲਗੱਡੀ 04661 ਸਵੇਰੇ 6:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4:15 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੇ ਨਾਲ ਹੀ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਰੇਲਗੱਡੀ ਨੰਬਰ 04664, 25 ਜਨਵਰੀ ਨੂੰ ਬਾਅਦ ਦੁਪਹਿਰ 1:25 ਵਜੇ ਰਵਾਨਾ ਹੋਵੇਗੀ, ਜੋ ਕਿ ਫ਼ਰੀਦਕੋਟ, ਪਟਿਆਲਾ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 11:30 ਵਜੇ ਫਾਫਾਮਾਊ ਪਹੁੰਚੇਗੀ। ਬਦਲੇ ਵਿੱਚ ਇਹ ਟਰੇਨ ਨੰਬਰ 04663, 26 ਜਨਵਰੀ ਨੂੰ ਸ਼ਾਮ 7:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 4:45 ਵਜੇ ਫ਼ਿਰੋਜ਼ਪੁਰ ਪਹੁੰਚੇਗੀ।
ਟਰੇਨ ਨੰਬਰ 04526 ਬਠਿੰਡਾ ਤੋਂ 19, 22, 25 ਜਨਵਰੀ ਅਤੇ 08, 18, 22 ਫਰਵਰੀ ਨੂੰ ਸਵੇਰੇ 4:30 ਵਜੇ ਰਵਾਨਾ ਹੋਵੇਗੀ। ਫਾਫਾਮਾਊ ਤੋਂ ਵਾਪਸੀ ਰੇਲ ਗੱਡੀ 20, 23, 26 ਜਨਵਰੀ ਅਤੇ 09, 19, 23 ਫਰਵਰੀ ਨੂੰ ਸਵੇਰੇ 6:30 ਵਜੇ ਚੱਲੇਗੀ ਅਤੇ ਦੁਪਹਿਰ 1:10 ਵਜੇ ਬਠਿੰਡਾ ਪਹੁੰਚੇਗੀ। ਇਸੇ ਤਰ੍ਹਾਂ ਅੰਬ ਅੰਦੌਰਾ, ਹਿਮਾਚਲ ਪ੍ਰਦੇਸ਼ ਤੋਂ ਰੇਲਗੱਡੀ ਨੰਬਰ 04528 17, 20, 25 ਜਨਵਰੀ ਅਤੇ 09, 15, 23 ਫਰਵਰੀ ਨੂੰ ਰਾਤ 10:05 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 6 ਵਜੇ ਫਫਾਮਾਊ ਪਹੁੰਚੇਗੀ। ਜਦੋਂ ਕਿ ਫਾਫਾਮਾਊ ਤੋਂ ਰੇਲ ਗੱਡੀ ਨੰਬਰ 04527 18, 21, 26 ਜਨਵਰੀ, 10, 16 ਅਤੇ 24 ਫਰਵਰੀ ਨੂੰ ਰਾਤ 10:30 ਵਜੇ ਚੱਲੇਗੀ। ਇਹ ਟਰੇਨ ਅਗਲੇ ਦਿਨ ਸ਼ਾਮ 5:50 ਵਜੇ ਅੰਬ ਅੰਦੌਰਾ ਪਹੁੰਚੇਗੀ।
Get all latest content delivered to your email a few times a month.