ਤਾਜਾ ਖਬਰਾਂ
.
ਅੰਮ੍ਰਿਤਸਰ- ਸ੍ਰੀ ਲੰਕਾ ਤੋਂ ਭਾਰਤ ਘੁੰਮਣ ਆਏ ਛੇ ਵਿਅਕਤੀਆਂ ਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਤੋਂ ਹੋਏ ਇੱਕ ਕਿਡਨੈਪਿੰਗ ਮਾਮਲੇ ਚ ਪੁਲਿਸ ਨੇ ਹੁਣ ਦੋਨਾਂ ਲੋਕਾਂ ਨੂੰ ਰਿਕਵਰ ਕਰ ਲਿਆ ਹੈ ਤੇ ਕਿਡਨੈਪਰਾ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਸ੍ਰੀ ਲੰਕਾ ਸਿਟੀਜ਼ਨ ਇੱਕ ਲੜਕਾ ਤੇ ਇੱਕ ਲੜਕੀ ਦੇ ਕਿਡਨੈਪਿਗ ਦੇ ਮਾਮਲੇ ਨੂੰ 24 ਘੰਟਿਆ ਅੰਦਰ ਟਰੇਸ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਅੱਗੇ ਦੱਸਿਆ ਕਿ ਸ੍ਰੀ ਲੰਕਾ ਤੋਂ ਛੇ ਲੋਕ 1. ਜੇਹਨ, 2. ਕਾਰਬੀਕਾ, 3. ਲਲਿਥ ਪਿਯੰਥਾ, 4. ਕਨਿਸ਼ਕਾ, 5. ਸੁਮਰਧਨ ਅਤੇ ਨਿਲੁਜਤਿਨ ਭਾਰਤ ਘੁੰਮਣ ਲਈ ਸਨ ਤਾਂ ਦਿੱਲੀ ਵਿੱਚ ਉਹਨਾਂ ਨੂੰ ਇੱਕ ਸ਼੍ਰੀ ਲੰਕਾ ਦਾ ਲੜਕਾ ਅਸੀਥਾ, ਜਿਸਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾ ਨੂੰ ਕਹਿੰਦਾ ਹੈ ਕਿ ਮੈ ਤੁਹਾਡੇ ਸਾਰਿਆ ਦਾ Albania ਦਾ Work Visa ਲਗਵਾ ਦਿੰਦਾ ਹਾਂ। ਜਿਸਤੋਂ ਬਾਅਦ ਲੋਕ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀਆਂ ਵੱਲੋਂ ਸ੍ਰੀ ਲੰਕਾ ਤੋਂ ਆਏ ਦੋ ਲੋਕਾਂ ਨੂੰ ਵੀਜ਼ਾ ਲੱਗਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਗਏ ਅਤੇ ਦੋ ਲੋਕ ਹੋਟਲ ਵਿੱਚ ਹੀ ਰੁਕ ਗਏ ਅਤੇ ਬਾਅਦ ਵਿੱਚ ਆਰੋਪੀਆਂ ਵੱਲੋਂ ਹੋਟਲ ਵਿੱਚ ਰੁਕੇ ਦੋ ਲੋਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਫਰੋਤੀ ਮੰਗੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਦੇ ਸਾਥੀਆਂ ਨੂੰ ਅਸੀਂ ਕਿਡਨੈਪ ਕਰ ਲਿਆ ਹੈ ਜਿਸ ਤੋਂ ਬਾਅਦ ਨੀਲੂਜੀਤਨ ਨੇ ਥਾਣਾ ਰਾਮਬਾਗ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਨੇ ਫੋਨ ਤੋਂ ਇਹਨਾਂ ਨੂੰ ਟਰੇਸ ਕਰਦੇ ਹੋਏ ਹੁਸ਼ਿਆਰਪੁਰ ਇਲਾਕੇ ਪਹੁੰਚੇ ਅਤੇ ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਜਲੰਧਰ ਦੇਹਾਤੀ ਇਲਾਕੇ ਦੇ ਵਿੱਚੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਪੁਲਿਸ ਨੇ ਦੱਸਿਆ ਕਿ ਇਹ ਆਰੋਪੀਆਂ ਦੀ ਪਹਿਚਾਨ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ। ਅਤੇ ਪੁਲਿਸ ਨੇ ਦੱਸਿਆ ਇਹਨਾਂ ਦਾ ਹਜੇ ਇੱਕ ਹੋਰ ਸਾਥੀ ਗ੍ਰਿਫਤਾਰ ਕਰਨਾ ਬਾਕੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀ ਲੰਕਾ ਤੋਂ ਆਏ ਸਿਟੀਜਨ ਬਿਲਕੁਲ ਠੀਕ ਠਾਕ ਹਨ ਅਤੇ ਪੁਲਿਸ ਨੇ ਆਰੋਪੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
Get all latest content delivered to your email a few times a month.