ਤਾਜਾ ਖਬਰਾਂ
.
ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ 31 ਦਸੰਬਰ ਨੂੰ ਲੁਧਿਆਣਾ 'ਚ ਲਾਈਵ ਕੰਸਰਟ ਕੀਤਾ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਸ਼ਰਾਬ ਵਾਲੇ ਕੁਝ ਗੀਤ ਗਾਏ ਸਨ। ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸ ਸਬੰਧ ਵਿੱਚ ਪਹਿਲਾਂ ਹੀ ਲੁਧਿਆਣਾ ਦੇ ਜ਼ਿਲ੍ਹਾ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕਰਕੇ ਗਾਇਕ ਨੂੰ ਸ਼ਰਾਬ ਅਤੇ ਨਸ਼ਿਆਂ ਵਾਲੇ ਗੀਤ ਗਾਉਣ ਤੋਂ ਰੋਕਣ ਲਈ ਕਿਹਾ ਸੀ।
ਇਲਜ਼ਾਮ ਹੈ ਕਿ ਦਿਲਜੀਤ ਨੇ ਪਾਬੰਦੀ ਦੇ ਬਾਵਜੂਦ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ। ਇਸ ਸਬੰਧੀ ਚੰਡੀਗੜ੍ਹ ਦੇ ਸਹਾਇਕ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕਿਹਾ ਕਿ ਜੇਕਰ ਮਾਮਲੇ ਵਿੱਚ ਕਾਰਵਾਈ ਨਾ ਹੋਈ ਤਾਂ ਉਹ ਗਾਇਕ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਤਿਆਰੀ ਕਰਨਗੇ।
ਪੰਡਿਤਰਾਓ ਧਰਾਨਵਰ ਨੇ ਦੱਸਿਆ ਕਿ ਸਾਲ 2019 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਪੁਲੀਸ ਨੂੰ ਜਨਤਕ ਪ੍ਰੋਗਰਾਮਾਂ ਵਿੱਚ ਸ਼ਰਾਬ, ਨਸ਼ਿਆਂ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਦੱਸ ਦੇਈਏ ਕਿ ਦਿਲਜੀਤ ਨੇ 17 ਨਵੰਬਰ ਨੂੰ ਅਹਿਮਦਾਬਾਦ 'ਚ ਇਕ ਕੰਸਰਟ 'ਚ ਕਿਹਾ ਸੀ ਕਿ ਜੇਕਰ ਭਾਰਤ ਸਰਕਾਰ ਸ਼ਰਾਬ 'ਤੇ ਪਾਬੰਦੀ ਲਗਾਉਂਦੀ ਹੈ ਤਾਂ ਉਹ ਇਸ 'ਤੇ ਗੀਤ ਬਣਾਉਣਾ ਬੰਦ ਕਰ ਦੇਣਗੇ।
ਇਸ ਦੇ ਬਾਵਜੂਦ ਦਿਲਜੀਤ ਨੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ਵਿੱਚ ਮਾਮੂਲੀ ਬਦਲਾਅ ਨਾਲ ‘ਠੇਕੇ’, ‘ਕੇਸ’, ‘ਪਟਿਆਲਾ ਪੈੱਗ’ ਵਰਗੇ ਗੀਤ ਗਾਏ। ਦਿਲਜੀਤ ਨੂੰ ਬਾਲ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਰਸਮੀ ਨੋਟਿਸ ਮਿਲਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਗਾਇਕ ਨੂੰ 31 ਦਸੰਬਰ ਨੂੰ ਲਾਈਵ ਸ਼ੋਅ ਵਿੱਚ ਨਸ਼ਿਆਂ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਅਪੀਲ ਕੀਤੀ ਗਈ ਸੀ। ਇਸ ਦੇ ਬਾਵਜੂਦ ਉਹ ਉਹ ਗੀਤ ਸੰਗੀਤ ਸਮਾਰੋਹਾਂ ਵਿੱਚ ਗਾਉਂਦਾ ਰਿਹਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੇਲੰਗਾਨਾ ਦੇ ਜ਼ਿਲ੍ਹਾ ਭਲਾਈ ਅਫ਼ਸਰ ਵੱਲੋਂ ਜਾਰੀ ਨੋਟਿਸ ਵਿੱਚ ਗਾਇਕ ਨੂੰ ਲਾਈਵ ਸ਼ੋਅ ਦੌਰਾਨ ਪਟਿਆਲਾ ਪੈੱਗ ਅਤੇ ਪੰਜ ਤਾਰਾ ਵਰਗੇ ਗੀਤ ਨਾ ਗਾਉਣ ਲਈ ਕਿਹਾ ਗਿਆ ਸੀ।
Get all latest content delivered to your email a few times a month.