IMG-LOGO
ਹੋਮ ਰਾਸ਼ਟਰੀ: ਰਾਣਾ ਕੇਪੀ ਨੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ...

ਰਾਣਾ ਕੇਪੀ ਨੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ ਥਾਂ ਨਾ ਦੇਣ ਨੂੰ ਦੱਸਿਆ ਕੇਂਦਰ ਦੀ ਨਲਾਇਕੀ

Admin User - Jan 01, 2025 10:39 AM
IMG

.

ਡਾ. ਮਨਮੋਹਨ ਸਿੰਘ ਜਿੱਥੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ, ਉੱਥੇ ਉਹ ਕੌਮੀ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਗੀ ਵੀ ਕਰਦੇ ਸਨ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਥਾਂ ਨਾ ਦੇਣਾ ਵੱਡੀ ਨਲਾਇਕੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਮੌਤ ਨਾਲ ਦੇਸ਼ ਤੇ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ ਪਰ ਕੇਂਦਰ ਸਰਕਾਰ ਚੁੱਪ ਹੈ। ਕਾਂਗਰਸ ਦੀ ਸਰਕਾਰ ਸਮੇਂ ਕਿਸਾਨਾਂ ਦੀ ਹਰੇਕ ਗੱਲ ’ਤੇ ਪਹਿਰਾ ਦਿੱਤਾ ਜਾਂਦਾ ਸੀ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਹੀ 10 ਫਸਲਾਂ ’ਤੇ ਸਮਰੱਥਨ ਮੁੱਲ ਦਿੱਤਾ ਤੇ ਕਿਸੇ ਕਿਸਾਨ ਨੂੰ ਮੰਡੀਆ ਵਿਚ ਰਾਤ ਨਹੀਂ ਕੱਟਣ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਦੋਂ ਪੰਜਾਬ ਵਿਚ ਸਰਕਾਰ ਸੀ ਤਾਂ ਕੋਵਿਡ ਵੀ ਆਇਆ ਪਰ ਜਿਸ ਤਰ੍ਹਾਂ ਨਾਲ ਦੁਨੀਆ ਵਿਚ ਲੋਕਾਂ ਦੀ ਮੌਤ ਹੋਈ, ਉਸ ਦੇ ਬਰਾਬਰ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਪੁਖ਼ਤਾ ਇੰਤਜ਼ਾਮਾਂ ਦੀ ਬਦੌਲਤ ਮੌਤਾਂ ਦੀ ਗਿਣਤੀ ਵੀ ਘੱਟ ਰਹੀ ਤੇ ਆਰਥਿਕ ਸੰਕਟ ਵੀ ਘੱਟ ਰਿਹਾ ਹੈ।

ਰਾਣਾ ਕੇਪੀ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਖਿਲਾਫ਼ ਇੰਨਾ ਕੂੜ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਇਵੇਂ ਲੱਗਾ ਕਿ ਇਹ ਕੁਝ ਕਰਨਗੇ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਆਪ ਸਰਕਾਰ ਦਾ ਥੋੜ੍ਹੇ ਸਮੇਂ ਵਿਚ ਹੀ ਲੱਗ ਗਿਆ ਕਿ ਹੁਣ ਪਿੰਡਾਂ ਦੀਆਂ ਸੱਥਾਂ ਵਿਚ ਗੱਲਾਂ ਹੁੰਦੀਆਂ ਨੇ ‘ਭਾਈ 2022 ਵਾਲੀ ਗਲਤੀ ਹੁਣ 2027 ਵਿਚ ਨ੍ਹੀਂ ਕਰਨੀ, ਮੇਰਾ ਵਿਸ਼ਵਾਸ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ।’

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.