ਤਾਜਾ ਖਬਰਾਂ
.
ਲੁਧਿਆਣਾ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਾਲ 2024 ਦਾ ਆਖਰੀ ਸ਼ੋਅ ਭਲਕੇ 31 ਦਸੰਬਰ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਗਾਇਕ ਦੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਲਜੀਤ ਦੇ ਸ਼ੋਅ ਦੇ ਮੱਦੇਨਜ਼ਰ ਲੁਧਿਆਣਾ 'ਚ ਭਾਰੀ ਭੀੜ ਦੇ ਇਕੱਤਰ ਹੋਣ ਦੇ ਮੱਦੇਨਜ਼ਰ ਪੁਲਿਸ ਨੇ ਵੀ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਹੁਣ ਇਸ ਸਬੰਧ ਵਿੱਚ ਟ੍ਰੈਫਿਕ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਲੁਧਿਆਣਾ ਪੁਲਿਸ ਵੱਲੋਂ ਰੂਟ ਪਲਾਨ ਤਹਿਤ ਭਾਰੀ ਗੱਡੀਆਂ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲ ਜਾਣ ਵਾਲੇ ਕਈ ਰਸਤਿਆਂ ਨੂੰ ਬਦਲਿਆ ਗਿਆ। ਇਸ ਤਹਿਤ ਪੀਏਯੂ ਲੁਧਿਆਣਾ ਦੇ ਆਸ ਪਾਸ ਕੋਈ ਵੀ ਭਾਰੀ ਵਾਹਨ ਨਾ ਆਵੇ, ਇਸ ਲਈ ਪੁਲਿਸ ਨੇ ਆਊਟਰ ਡਾਈਵਰਸ਼ਨ ਪੁਆਇੰਟਾਂ ਦਾ ਵੇਰਵਾ ਸਾਂਝਾ ਕੀਤਾ ਹੈ।
Get all latest content delivered to your email a few times a month.