ਤਾਜਾ ਖਬਰਾਂ
ਰਾਸ਼ਟਰਪਤੀ ਨੇ ਏਅਰਲਾਈਨ ਦੇ ਸਾਰੇ ਸਿਸਟਮ ਦੀ ਜਾਂਚ ਕਰਨ ਦੇ ਦਿੱਤੇ ਹੁਕਮ
ਦੱਖਣੀ ਕੋਰੀਆ ਵਿੱਚ ਜਹਾਜ਼ ਹਾਦਸੇ ਤੋਂ ਬਾਅਦ, ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਸੋਮਵਾਰ ਨੂੰ ਦੇਸ਼ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਏਅਰਲਾਈਨ ਦੇ ਸਾਰੇ ਸਿਸਟਮ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਐਤਵਾਰ ਨੂੰ ਬੈਂਕਾਕ ਤੋਂ ਆ ਰਿਹਾ ਜੇਜੂ ਏਅਰ ਦਾ ਬੋਇੰਗ 737-800 ਜਹਾਜ਼ ਮੁਆਨ ਏਅਰਪੋਰਟ 'ਤੇ ਲੈਂਡ ਕਰ ਰਿਹਾ ਸੀ, ਪਰ ਗੀਅਰ ਫੇਲ ਹੋਣ ਕਾਰਨ ਇਸ ਦੇ ਪਹੀਏ ਨਹੀਂ ਖੁੱਲ੍ਹੇ। ਬੇਲੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਜਹਾਜ਼ ਕਰੈਸ਼ ਹੋ ਗਿਆ, ਜਿਸ ਨਾਲ 179 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 84 ਪੁਰਸ਼ ਅਤੇ 85 ਔਰਤਾਂ ਸ਼ਾਮਲ ਹਨ। ਜਦੋਂ ਕਿ 10 ਲਾਸ਼ਾਂ ਦੇ ਲਿੰਗ ਦਾ ਪਤਾ ਨਹੀਂ ਲੱਗ ਸਕਿਆ ਹੈ। ਮਰਨ ਵਾਲੇ 146 ਲੋਕਾਂ ਦੀ ਪਛਾਣ ਦੀ ਪੁਸ਼ਟੀ ਹੋ ਗਈ ਹੈ, ਬਾਕੀ ਲੋਕਾਂ ਦੀ ਪਛਾਣ ਜਾਣਨ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ।
ਹਾਦਸੇ ਵਿੱਚ ਵਾਲ-ਵਾਲ ਬਚੇ 2 ਚਾਲਕ ਦਲ ਦੇ ਮੈਂਬਰਾਂ ਦਾ ਇਲਾਜ ਚੱਲ ਰਿਹਾ ਹੈ। ਹੋਸ਼ 'ਚ ਆਉਣ ਤੋਂ ਬਾਅਦ ਦੋਵੇਂ ਡੂੰਘੇ ਸਦਮੇ 'ਚ ਹਨ। ਉਨ੍ਹਾਂ ਨੂੰ ਹਾਦਸੇ ਬਾਰੇ ਕੁਝ ਵੀ ਸਪੱਸ਼ਟ ਯਾਦ ਨਹੀਂ ਹੈ।
Get all latest content delivered to your email a few times a month.