ਤਾਜਾ ਖਬਰਾਂ
.
ਅਮਰੀਕਾ ’ਚ ਇਕ ਵਾਰ ਫਿਰ ਤੋਂ ਰੂਹ ਕੰਬਾਉ ਘਟਨਾ ਵਾਪਰੀ ਹੈ। ਦੱਸ ਦਈਏ ਕਿ ਨਿਊਯਾਰਕ ਦੇ ਇਕ ਨਾਈਟ ਕਲੱਬ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਹੁਣ ਤੱਕ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਹ ਘਟਨਾ ਨਿਊਯਾਰਕ ਦੇ ਕਵੀਂਸ ਸ਼ਹਿਰ ਦੇ ਅਮਾਚੁਰੀ ਨਾਈਟ ਕਲੱਬ ਵਿੱਚ ਵਾਪਰੀ। ਨਿਊ ਓਰਲੀਨਜ਼ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ। ਕੁਝ ਘੰਟਿਆਂ ਬਾਅਦ, ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਿਲਕੁਲ ਬਾਹਰ ਟੇਸਲਾ ਦੇ ਸਾਈਬਰਟਰੱਕ ਵਿੱਚ ਧਮਾਕਾ ਹੋਇਆ।
ਇਸ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਨਾਈਟ ਕਲੱਬ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਅਤੇ ਐਂਬੂਲੈਂਸਾਂ ਨੂੰ ਦੇਖਿਆ ਜਾ ਸਕਦਾ ਹੈ।
Get all latest content delivered to your email a few times a month.