ਤਾਜਾ ਖਬਰਾਂ
.
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 26 ਦਸੰਬਰ ਦੀ ਰਾਤ ਨੂੰ ਦਿਹਾਂਤ ਹੋ ਗਿਆ ਸੀ। ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਐਤਵਾਰ ਦੇ 'ਕੰਸਰਟ' ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਦਿਲਜੀਤ ਨੇ ਉਨ੍ਹਾਂ ਮਹੱਤਵਪੂਰਨ ਗੱਲਾਂ ਬਾਰੇ ਗੱਲ ਕੀਤੀ ਜੋ ਉਹ ਮੰਨਦੇ ਹਨ ਕਿ ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਸਿੱਖਣੀਆਂ ਚਾਹੀਦੀਆਂ ਹਨ।
ਦੋਸਾਂਝ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਅੱਜ ਦਾ ਸਮਾਰੋਹ ਡਾ: ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ।" ਵੀਡੀਓ 'ਚ ਦੁਸਾਂਝ ਨੇ ਯਾਦ ਕੀਤਾ ਕਿ ਮਨਮੋਹਨ ਸਿੰਘ ਨੇ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਬੋਲਿਆ, ਭਾਵੇਂ ਕੋਈ ਉਨ੍ਹਾਂ ਬਾਰੇ ਕਿੰਨਾ ਵੀ ਮਾੜਾ ਕਿਉਂ ਨਾ ਬੋਲੇ। ਵੀਡੀਓ 'ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,"ਉਹ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ। ਜੇਕਰ ਮੈਂ ਉਨ੍ਹਾਂ ਦੇ ਜੀਵਨ ਦੇ ਸਫ਼ਰ 'ਤੇ ਨਜ਼ਰ ਮਾਰਾਂ ਤਾਂ ਇਹ ਬਹੁਤ ਸਾਦਾ ਸੀ। ਭਾਵੇਂ ਕੋਈ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦਾ ਹੈ, ਫਿਰ ਵੀ ਉਨ੍ਹਾਂ ਨੇ ਉਨ੍ਹਾਂ ਬਾਰੇ ਬੁਰਾ ਨਹੀਂ ਕਿਹਾ। ਰਾਜਨੀਤੀ 'ਚ ਇਸ ਤੋਂ ਬਚਣਾ ਸਭ ਤੋਂ ਮੁਸ਼ਕਲ ਕੰਮ ਹੈ।"
ਉਨ੍ਹਾਂ ਕਿਹਾ,"ਕੀ ਤੁਸੀਂ ਕਦੇ ਲੋਕ ਸਭਾ ਸੈਸ਼ਨ ਦੇਖੇ ਹਨ? ਸਾਡੇ ਸਿਆਸਤਦਾਨ ਇੰਝ ਲੜਦੇ ਹਨ ਜਿਵੇਂ ਉਹ ਨਰਸਰੀ ਦੇ ਬੱਚੇ ਹੋਣ... ਪਰ ਸਾਨੂੰ ਡਾ: ਮਨਮੋਹਨ ਸਿੰਘ ਜੀ ਤੋਂ ਸਿੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ।" ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਵੀਰਵਾਰ ਨੂੰ 92 ਸਾਲ ਦੀ ਉਮਰ 'ਚ ਦਿੱਲੀ 'ਚ ਦਿਹਾਂਤ ਹੋ ਗਿਆ।
Get all latest content delivered to your email a few times a month.