ਤਾਜਾ ਖਬਰਾਂ
.
ਐਤਵਾਰ ਨੂੰ ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦਾ ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ। ਕੋਰੀਆ ਟਾਈਮਜ਼ ਮੁਤਾਬਕ ਹਾਦਸੇ 'ਚ 181 ਲੋਕਾਂ 'ਚੋਂ 85 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਵਿੱਚ ਸਿਰਫ਼ 2 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਇਸ ਤੋਂ ਇਲਾਵਾ 94 ਹੋਰ ਯਾਤਰੀਆਂ ਦੀ ਮੌਤ ਦਾ ਖਦਸ਼ਾ ਹੈ।
ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਏਅਰਪੋਰਟ 'ਤੇ ਲੈਂਡ ਕਰਦੇ ਸਮੇਂ ਜਹਾਜ਼ ਦੇ ਲੈਂਡਿੰਗ ਗੀਅਰ 'ਚ ਖਰਾਬੀ ਆ ਗਈ ਸੀ। ਇਸ ਕਾਰਨ ਜਹਾਜ਼ ਨੂੰ ਬਿਨਾਂ ਲੈਂਡਿੰਗ ਗੀਅਰ ਦੇ ਲੈਂਡ ਕਰਨਾ ਪਿਆ।
ਲੈਂਡਿੰਗ ਤੋਂ ਬਾਅਦ, ਜਹਾਜ਼ ਰਨਵੇ 'ਤੇ ਫਿਸਲ ਗਿਆ, ਹਵਾਈ ਅੱਡੇ ਦੀ ਵਾੜ ਨਾਲ ਟਕਰਾ ਗਿਆ ਅਤੇ ਕਰੈਸ਼ ਹੋ ਗਿਆ। ਏਜੰਸੀ ਮੁਤਾਬਕ ਜਹਾਜ਼ 'ਚ ਚਾਲਕ ਦਲ ਦੇ 6 ਮੈਂਬਰ ਅਤੇ 175 ਯਾਤਰੀ ਸਵਾਰ ਸਨ।
ਹਾਦਸਾ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਵਾਪਰਿਆ। ਰਿਪੋਰਟਾਂ ਮੁਤਾਬਕ ਹਵਾਈ ਅੱਡੇ 'ਤੇ ਸਾਰੀਆਂ ਸਥਾਨਕ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
Get all latest content delivered to your email a few times a month.