ਤਾਜਾ ਖਬਰਾਂ
.
ਲੁਧਿਆਣਾ, 28 ਦਸੰਬਰ, 2024: ਭਾਰਤ ਦੇ ਏਵੀਏਸ਼ਨ ਸਕਿਉਰਿਟੀ ਰੈਗੂਲੇਟਰ, ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਉਰਿਟੀ (ਬੀ.ਸੀ.ਏ.ਐਸ.) ਨੇ ਨਵੇਂ ਅਤੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਸੀਟੀਐਕਸ ਦੀ ਸਥਾਪਨਾ ਦੀ ਕਲਪਨਾ ਕੀਤੀ ਹੈ, ਤਾਂਕਿ ਸੁਰੱਖਿਆ ਜਾਂਚ ਦੌਰਾਨ ਹੈਂਡ ਬੈਗੇਜ ਤੋਂ ਇਲੈਕਟ੍ਰਾਨਿਕ ਵਸਤੂਆਂ ਨੂੰ ਹਟਾਇਆ ਨਾ ਜਾ ਸਕੇ।
ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਇਜਲਾਸ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ “ਏਅਰਪੋਰਟਾਂ ਉੱਤੇ ਐਡਵਾਂਸਡ ਟੈਕਨਾਲੋਜੀ ਸਕੈਨਰ” ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਕਹੀ।
ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਸੀਟੀਐਕਸ ਦਾ ਰੋਲਆਊਟ ਬੀਸੀਏਐਸ ਵੱਲੋਂ ਟੈਕਨੀਕਲ ਸਪੇਸੀਫਿਕੇਸ਼ਨਾਂ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦੇ ਵਿਕਾਸ ਲਈ ਲੰਬਿਤ ਹੈ। ਐਮਪੀ ਅਰੋੜਾ ਨੇ ਇਹ ਸਵਾਲ ਪਹਿਲਾਂ ਵੀ ਪੁੱਛਿਆ ਸੀ ਪਰ ਉਨ੍ਹਾਂ ਨੂੰ ਉਸ ਸਮੇਂ ਵੀ ਇਹੀ ਜਵਾਬ ਮਿਲਿਆ ਸੀ। ਅਰੋੜਾ ਨੇ ਕਿਹਾ ਕਿ ਇਸ ਵਿੱਚ ਉਮੀਦ ਤੋਂ ਵੱਧ ਸਮਾਂ ਲੱਗ ਰਿਹਾ ਹੈ।
ਅਰੋੜਾ ਨੇ ਹਵਾਈ ਅੱਡਿਆਂ 'ਤੇ ਨਵੀਂ ਟੈਕਨਾਲੋਜੀ ਦੇ ਸਕੈਨਰਾਂ ਬਾਰੇ ਨਵੀਨਤਮ ਅਪਡੇਟ ਬਾਰੇ ਪੁੱਛਿਆ ਸੀ, ਜੋ ਸਕ੍ਰੀਨਿੰਗ ਦੌਰਾਨ ਇਲੈਕਟ੍ਰੋਨਿਕਸ ਵਸਤੂਆਂ ਨੂੰ ਬੈਗਾਂ ਵਿੱਚ ਰੱਖਣ ਦੀ ਆਗਿਆ ਦਿੰਦੇ ਹਨ। ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਸੁਰੱਖਿਆ ਲਾਈਨਾਂ 'ਤੇ ਭੀੜ ਨੂੰ ਘੱਟ ਕਰਨ ਅਤੇ ਯਾਤਰੀਆਂ ਦੀ ਸਮੁੱਚੀ ਸਹੂਲਤ ਨੂੰ ਵਧਾਉਣ ਲਈ ਇਹ ਸਕੈਨਰ ਕਦੋਂ ਲਗਾਏ ਜਾਣਗੇ।
ਇਸ ਦੌਰਾਨ, ਅਰੋੜਾ ਨੇ ਕਿਹਾ ਕਿ ਮੁਸਾਫਰਾਂ ਨੂੰ ਚੈੱਕ-ਇਨ ਕਾਊਂਟਰ 'ਤੇ ਜਾਣ ਤੋਂ ਪਹਿਲਾਂ ਕਤਾਰ ਵਿੱਚ ਨਹੀਂ ਲੱਗਣਾ ਪਵੇਗਾ ਅਤੇ ਆਪਣੇ ਰਜਿਸਟਰਡ ਸਾਮਾਨ ਨੂੰ ਸਕੈਨ ਕਰਵਾਉਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਯਾਤਰੀਆਂ ਦੀ ਪ੍ਰਕਿਰਿਆ ਤੇਜ਼ ਹੋਵੇਗੀ, ਕਤਾਰ 'ਚ ਘੱਟ ਤੋਂ ਘੱਟ ਸਮਾਂ ਲੱਗੇਗਾ ਅਤੇ ਚੈੱਕ-ਇਨ 'ਚ ਭੀੜ ਘੱਟ ਹੋਵੇਗੀ
Get all latest content delivered to your email a few times a month.