ਤਾਜਾ ਖਬਰਾਂ
.
ਚੰਡੀਗੜ੍ਹ- ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਸਥਿਤ ਏਲਾਂਟੇ ਮਾਲ 'ਚ ਇਕ ਵਾਰ ਫਿਰ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਦੁਪਹਿਰ ਨੂੰ ਮਾਲ 'ਚ ਚਾਰ ਸਾਲ ਦੀ ਬੱਚੀ ਦੇ ਸਿਰ 'ਤੇ ਅਚਾਨਕ ਹੈਂਗਿੰਗ ਲਾਈਟ ਡਿੱਗ ਗਈ। ਜਿਸ ਮੌਕੇ ਹੰਗਾਮਾ ਹੋ ਗਿਆ, ਹੈੰਗਿੰਗ ਲਾਈਟ ਡਿੱਗਣ ਕਾਰਨ ਬੱਚੀ ਦੇ ਪਰਿਵਾਰ ਵਾਲੇ ਡਰ ਗਏ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ 112 'ਤੇ ਵੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਸੈਕਟਰ-32 ਜੀਐਮਸੀਐਚ ਵਿਖੇ ਮੈਡੀਕਲ ਕਰਵਾਉਣ ਲਈ ਲੈ ਗਈ। ਜਾਣਕਾਰੀ ਮਿਲ ਰਹੀ ਹੈ ਕਿ ਲਾਈਟ ਡਿੱਗਣ ਕਾਰਨ ਲੜਕੀ ਦੇ ਮੱਥੇ 'ਤੇ ਸੋਜ ਆ ਗਈ ਹੈ। ਡਾਕਟਰ ਨੇ ਲੜਕੀ ਦੇ ਸਿਰ ਦਾ ਸੀਟੀ ਸਕੈਨ ਅਤੇ ਹੋਰ ਟੈਸਟ ਕਰਵਾਉਣ ਲਈ ਕਿਹਾ ਹੈ।
ਜਾਣਕਾਰੀ ਮੁਤਾਬਕ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਚੱਲਦਿਆ ਇਲਾਂਟੇ ਮਾਲ 'ਚ ਇਨ੍ਹੀਂ ਦਿਨੀਂ ਕਾਰਨੀਵਲ ਦਾ ਤਿਉਹਾਰ ਚੱਲ ਰਿਹਾ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲੜਕੀ ਮਾਲ ਦੇ ਪਾਰਕ ਏਰੀਆ 'ਚ ਆਯੋਜਿਤ ਕਾਰਨੀਵਲ ਫੈਸਟੀਵਲ ਦੇ ਫਰਸ਼ 'ਤੇ ਖੇਡ ਰਹੀ ਸੀ। ਜਿੱਥੇ ਐਂਟਰੀ ਟਿਕਟ 200 ਰੁਪਏ ਪ੍ਰਤੀ ਵਿਅਕਤੀ ਸੀ। ਲੜਕੀ ਦੇ ਪਰਿਵਾਰ ਨੇ ਕਾਰਨੀਵਲ ਦੇ ਪਲੇਅ ਜ਼ੋਨ ਵਿੱਚ ਦਾਖ਼ਲੇ ਲਈ 600 ਰੁਪਏ ਦੀਆਂ ਤਿੰਨ ਟਿਕਟਾਂ ਖਰੀਦੀਆਂ।ਇਸ ਜ਼ੋਨ ਵਿੱਚ ਨੱਚਣ ਲਈ ਇੱਕ ਛੋਟਾ ਜਿਹਾ ਫਰਸ਼ ਬਣਾਇਆ ਗਿਆ ਸੀ ਜਿਸ ਵਿੱਚ ਰੰਗੀਨ ਗੋਲ ਲਾਈਟਾਂ ਲਟਕੀਆਂ ਹੋਈਆਂ ਸਨ। ਬੱਚੀ ਫਰਸ਼ 'ਤੇ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਉਸ 'ਤੇ ਹੈਂਗਿੰਗ ਲਾਈਟ ਡਿੱਗ ਗਈ। ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਈ।
Get all latest content delivered to your email a few times a month.