ਤਾਜਾ ਖਬਰਾਂ
.
ਲੁਧਿਆਣਾ- ਪਾਕਿਸਤਾਨ ਵੱਸਦੇ ਪ੍ਰਸਿੱਧ ਨਾਵਲਕਾਰ ਡਾ. ਅਬਦਾਲ ਬੇਲਾ ਦਾ ਇਸਲਾਮਾਬਾਦ ਵਿੱਚ ਦੇਹਾਂਤ ਹੋ ਗਿਆ ਹੈ। ਉਹ 68 ਸਾਲ ਦੇ ਸਨ। ਇਸ ਦੌਰਾਨ ਸਹਿਤਕ ਦੇ ਆਗੂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਡ ਆਕਾਰੀ ਨਾਵਲ “ਦਰਵਾਜ਼ਾ ਖੁੱਲ੍ਹਤਾ ਹੈ” ਦੋਰਾਹਾ ਕੋਲੋਂ ਲੰਘਦੀ ਨਹਿਰ ਦੇ ਦੋਹੀਂ ਪਾਸੀਂ ਵੱਸਦੇ ਲੋਕਾਂ ਦੀ ਦੇਸ਼ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ। ਇਸ ਇਲਾਕੇ ਵਿੱਚ ਉਨ੍ਹਾਂ ਦੇ ਪਿਤਾ ਜੀ ਮੁਲਾਜ਼ਮ ਸਨ। ਮੌ ਸਾਹਿਬ(ਫਿਲੌਰ) ਨੇੜਿਉਂ ਇਹ ਪਰਿਵਾਰ ਸੰਤਾਲੀ ਵੇਲੇ ਇਧਰੋਂ ਉੱਜੜ ਕੇ ਸਿਆਲਕੋਟ ਜਾ ਵੱਸਿਆ ਸੀ। ਉਨ੍ਹਾਂ ਦੇ ਇਸ ਵੱਡ ਆਕਾਰੀ ਨਾਵਲ ਨੂੰ ਉਰਦੂ ਤੋਂ ਹਿੰਦੀ ਵਿੱਚ ਡਾ. ਕੇਵਲ ਧੀਰ ਜੀ ਨੇ ਅਨੁਵਾਦ ਕੀਤਾ ਸੀ। 2012 ਵਿੱਚ ਜਦ ਉਹ ਚੜ੍ਹਦੇ ਪੰਜਾਬ ਆਏ ਤਾਂ ਪੀ ਏ ਯੂ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਉਨ੍ਹਾਂ ਪਾਸੋਂ ਡਾ਼ ਮ ਸ ਰੰਧਾਵਾ ਯਾਦਗਾਰੀ ਲੈਕਚਰ ਕਰਵਾਇਆ ਗਿਆ ਸੀ। ਪ੍ਰਧਾਨਗੀ ਡਾ. ਕ ਸ ਔਲਖ ਸਾਬਕਾ ਵੀ ਸੀ ਪੀਏ ਯੂ ਨੇ ਕੀਤੀ ਸੀ। ਸੀਨੀਅਰ ਸਿਟੀਜ਼ਨਜ਼ ਕੌਂਸਲ ਵੱਲੋਂ ਸ ਪ ਕਰਕਰਾ ਤੇ ਟੀਮ ਨੇ ਭਰਵਾਂ ਸਹਿਯੋਗ ਦਿੱਤਾ ਸੀ। ਉਹ ਵਰਲਡ ਪੰਜਾਬੀ ਕਾਂਗਰਸ ਲਾਹੌਰ ਦੇ ਵੀ ਸਕੱਤਰ ਜਨਰਲ ਸਨ।
Get all latest content delivered to your email a few times a month.