ਤਾਜਾ ਖਬਰਾਂ
ਐਮਪੀ ਮਲਵਿੰਦਰ ਸਿੰਘ ਕੰਗ ਅਤੇ ਰਾਜ ਕੁਮਾਰ ਚੱਬੇਵਾਲ ਨੇ ਭੋਗਲ ਦਾ 'ਆਪ' ਵਿੱਚ ਕੀਤਾ ਸਵਾਗਤ
ਫਗਵਾੜਾ/ਚੰਡੀਗੜ੍ਹ, 23 ਦਸੰਬਰ- ਫਗਵਾੜਾ ਦੇ ਵਾਰਡ ਨੰ 10 ਤੋਂ ਐਮਸੀ ਹਰਪ੍ਰੀਤ ਸਿੰਘ ਭੋਗਲ ਆਪਣੇ ਸਾਥੀ ਅਵਤਾਰ ਸਿੰਘ ਪਰਮਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸੋਮਵਾਰ ਨੂੰ ਜਲੰਧਰ ਅਤੇ ਫਗਵਾੜਾ 'ਚ ਕਈ ਨਵੇਂ ਚੁਣੇ ਗਏ ਕੌਂਸਲਰ 'ਆਪ' 'ਚ ਸ਼ਾਮਲ ਹੋ ਗਏ।
'ਆਪ' ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਅਧਿਕਾਰਤ ਤੌਰ 'ਤੇ ਹਰਪ੍ਰੀਤ ਸਿੰਘ ਭੋਗਲ ਅਤੇ ਅਵਤਾਰ ਸਿੰਘ ਪਰਮਾਰ ਨੂੰ 'ਆਪ' 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵੇਂ ਆਗੂਆਂ ਨੇ ਨਿਗਮ ਵਿੱਚ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
Get all latest content delivered to your email a few times a month.