ਤਾਜਾ ਖਬਰਾਂ
.
ਸੰਦੋੜ,23 ਦਸੰਬਰ-(ਭੁ੫ਿੰਦਰ ਗਿੱਲ)- ਸ਼੍ਰੋਮਣੀ ਭਗਤ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਭਾਈ ਜੀਵਨ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ੍ ਅਲੋਕਿਕ ਨਗਰ ਕੀਰਤਨ ਪਿੰਡ ਦੀਆਂ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਜੀਵਨਸਰ ਸਾਹਿਬ ਪਿੰਡ ਸੰਦੌੜ ਵਿਖੇ ਸਜਾਇਆ। ਨਗਰ ਕੀਰਤਨ ਦੀ ਰਵਾਨਗੀ ""ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ "" ਦੇ ਜੈਕਾਰਿਆਂ ਨਾਲ ਗੁਰਦੁਆਰਾ ਜੀਵਨਸਰ ਸਾਹਿਬ ਤੋਂ ਹੋਈ। ਇਸ ਮੌਕੇ ਸੁੰਦਰ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ, ਪੰਜਾਂ ਪਿਆਰਿਆਂ ਦੀ ਅਗਵਾਈ ਕਰਦਾ ਹੋਇਆ ਨਗਰ ਕੀਰਤਨ ਪਿੰਡ ਦੇ ਦਰਵਾਜ਼ੇ, ਮੁੱਖ ਬਜਾਰ ਅਤੇ ਵੱਖ-ਵੱਖ ਪੜਾਵਾਂ ਤੋਂ ਬੱਸ ਅੱਡਾ ,ਸੰਤ ਬਾਬਾ ਅਤਰ ਸਿੰਘ ਨਗਰ ਕਾਲਜ ਤੋਂ ਹੁੰਦੇ ਹੋਏ ਪਿੰਡ ਦੀ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੰਪੰਨ ਹੋਇਆ।ਨਗਰ ਕੀਰਤਨ ਦੋਰਾਨ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗੱਤਕਾ ਪਾਰਟੀ ਵੱਲੋਂ ਦੇ ਜੌਹਰ ਦਿਖਾਏ ਗਏ। ਇਸ ਨਗਰ ਕੀਰਤਨ ਵਿੱਚ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਪੜਾਵਾਂ ਤੇ ਜੀਓ ਆਇਆਂ ਕੀਤਾ ਗਿਆ ਅਤੇ ਨਗਰ ਕੀਰਤਨ ਨਾਲ ਚੱਲ ਰਹੀ ਸਮੂਹ ਸੰਗਤ ਲਈ ਲੰਗਰ ਦੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਸਨ ਅਤੇ ਢਾਡੀ ਜਥੇ ਵੱਲੋਂ ਸ਼੍ਰੋਮਣੀ ਭਗਤ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਭਾਈ ਜੀਵਨ ਸਿੰਘ ਦੀਆਂ ਵੀਰ ਰਸ ਵਾਰਾਂ ਅਤੇ ਜੀਵਨ ਤੇ ਝਾਤ ਪਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਜ਼ਿਕਰਯੋਗ ਹੈ ਮੀਂਹ ਅਤੇ ਠੰਢ ਦੇ ਮੌਸਮ ਦੌਰਾਨ ਵੀ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਪਾਲਕੀ ਸਾਹਿਬ ਜੀ ਨਾਲ ਹਾਜ਼ਰੀ ਭਰਦਿਆਂ ਵਾਹਿਗੁਰੂ ਜੀ ਦੇ ਜਾਪ ਕਰਦੀਆਂ ਹਾਜ਼ਰੀ ਭਰੀ ਗਈ। ਇਸ ਸਮੇਂ ਪ੍ਰਧਾਨ ਭਾਈ ਜਸਵੀਰ ਸਿੰਘ, ਮੀਤ ਪ੍ਰਧਾਨ ਭਾਈ ਹਰਭਜਨ ਸਿੰਘ ਸੈਕਟਰੀ ਗੋਬਿੰਦ ਸਿੰਘ ਸੰਦੋੜਵੀ, ਸੈਕਟਰੀ ਭਾਈ ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੋਰਾਨ ਸੇਵਾਵਾਂ ਨਿਭਾਈਆਂ। ਨਗਰ ਕੀਰਤਨ ਦੋਰਾਨ ਸਟੇਜ ਦੀ ਅਹਿਮ ਭੂਮਿਕਾ ਸੈਕਟਰੀ ਗੋਬਿੰਦ ਸਿੰਘ ਸੰਦੋੜਵੀ ਨੇ ਨਿਭਾਈ।
Get all latest content delivered to your email a few times a month.