ਤਾਜਾ ਖਬਰਾਂ
.
ਮੋਹਾਲੀ- ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰੇ ਮੋਹਾਲੀ ਵਿਚ ਕਈ ਥਾਵਾਂ ਹਨ ਜਿੱਥੇ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਚਾਉਣ ਲਈ ਫਾਇਰ ਸੇਫਟੀ ਵੀ ਬਹੁਤ ਜਰੂਰੀ ਹੈ ਅਤੇ ਹਾਲਾਤ ਇਹ ਹਨ ਕਿ ਪਿੰਡਾਂ ਦੀਆਂ ਸੌੜੀਆਂ ਗਲੀਆਂ ਵਿਚ ਫਾਇਰ ਬ੍ਰਿਗੇਡ ਤਾਂ ਕੀ, ਐਂਬੁਲੈˆਸ ਦਾ ਵੜਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੀ ਹਾਲਾਤ ਕਈ ਥਾਵਾਂ ਉੱਤੇ ਖਾਸ ਤੌਰ ਤੇ ਰੇਹੜੀ ਮਾਰਕੀਟਾਂ ਅਤੇ ਫੇਜ਼-3ਬੀ1 ਦੀ ਜਨਤਾ ਮਾਰਕੀਟ ਵਿਚ ਵੀ ਮਾੜੇ ਹਨ ਜਿੱਥੇ ਫਾਇਰ ਸੇਫਟੀ ਪ੍ਰਬੰਧਾਂ ਦੀ ਬਹੁਤ ਲੋੜ ਹੈ। 2007 ਵਿਚ ਇੱਥੇ 300 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ।
ਉਨ੍ਹਾਂ ਇਸ ਮੌਕੇ ਇਸ ਘਟਨਾ ਵਿਚ ਮਾਰੇ ਦਸ ਨੌਜਵਾਨ ਬੱਚਿਆਂ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਚਿਤ ਮੁਆਵੇਜੇ ਦੀ ਮੰਗ ਕੀਤੀ।
Get all latest content delivered to your email a few times a month.