ਤਾਜਾ ਖਬਰਾਂ
.
ਨਵੀਂ ਦਿੱਲੀ- ਸੰਯੁਕਤ ਅਰਬ ਅਮੀਰਾਤ (UAE) ਨੂੰ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦਿੱਤੀ ਹੈ। ਸ਼ਨੀਵਾਰ ਰਾਤ ਨੂੰ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਅਤੇ ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਅਲ ਮੁਬਾਰਕ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਦੁਬਈ ਨੂੰ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਹੈ।
ਜੇਕਰ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਅਤੇ ਫਾਈਨਲ ਵੀ ਦੁਬਈ 'ਚ ਹੀ ਹੋਵੇਗਾ।
ਵੀਰਵਾਰ, 19 ਦਸੰਬਰ ਨੂੰ ਆਈਸੀਸੀ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ 'ਤੇ ਖੇਡੇਗਾ। ਨਾਲ ਹੀ, ਪਾਕਿਸਤਾਨੀ ਟੀਮ 2027 ਤੱਕ ਭਾਰਤ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ 'ਤੇ ਕਰਵਾਏ ਜਾਣਗੇ। 2025 ਮਹਿਲਾ ਵਨਡੇ ਵਿਸ਼ਵ ਕੱਪ ਭਾਰਤ ਵਿੱਚ, ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣਾ ਹੈ।
8 ਟੀਮਾਂ ਵਿਚਾਲੇ 15 ਮੈਚਾਂ ਦਾ ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ। ਹਾਲਾਂਕਿ ਆਈਸੀਸੀ ਨੇ ਅਜੇ ਤੱਕ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਭਾਰਤ ਆਪਣੇ ਗਰੁੱਪ ਪੜਾਅ ਦੇ ਤਿੰਨੇ ਮੈਚ ਯੂਏਈ ਵਿੱਚ ਖੇਡੇਗਾ। ਜੇਕਰ ਭਾਰਤ ਕੁਆਲੀਫਾਈ ਕਰਦਾ ਹੈ ਤਾਂ ਇੱਥੇ ਇੱਕ ਸੈਮੀਫਾਈਨਲ ਅਤੇ ਫਾਈਨਲ ਵੀ ਖੇਡਿਆ ਜਾਵੇਗਾ ਜਦਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ਵਿੱਚ ਖੇਡੇ ਜਾ ਸਕਦੇ ਹਨ। ਪੀਸੀਬੀ ਨੇ ਮੀਟਿੰਗ ਵਿੱਚ 4-5 ਮੰਗਾਂ ਰੱਖੀਆਂ, ਪਰ ਆਈਸੀਸੀ ਨੇ ਜ਼ਿਆਦਾਤਰ ਮੰਗਾਂ ਨੂੰ ਰੱਦ ਕਰ ਦਿੱਤਾ।
Get all latest content delivered to your email a few times a month.